Loading...

ਯੁਵਰਾਜ ਦੇ ਵਿਆਹ ‘ਤੇ ਕਿਉਂ ਨਹੀਂ ਗਏ ਯੋਗਰਾਜ ?

ਚੰਡੀਗੜ੍ਹ: ਬੇਟੇ ਯੁਵਰਾਜ ਦੇ ਵਿਆਹ ‘ਤੇ ਪਿਤਾ ਯੋਗਰਾਜ  ਸਿੰਘ ਨਹੀਂ ਗਏ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਕਿਸੇ ਵੀ  ਡੇਰੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਹ ਵਿਆਹ ‘ਤੇ  ਨਹੀਂ ਗਏ। ਹੁਣ ਵਿਆਹ ‘ਤੇ ਨਾ ਜਾਣ ਦਾ ਇੱਕ ਹੋਰ ਵੀ  ਕਾਰਨ ਸਾਹਮਣੇ ਆਇਆ ਹੈ।

ਇੱਕ ਵੈੱਬਸਾਈਟ ਮੁਤਾਬਕ ਇਸ ਦਾ ਕਾਰਨ ਹਨ ਯੁਵਰਾਜ ਦੀ  ਮਾਂ ਸ਼ਬਨਮ ਸਿੰਘ। ਯੁਵਰਾਜ ਦੇ ਭਰਾ ਜ਼ੋਰਾਵਰ ਦੀ ਸਾਬਕਾ  ਵਹੁਟੀ ਅਕਾਂਕਸ਼ਾ ਸ਼ਰਮਾ ਨੇ ਇਹ ਗੱਲ ਦੱਸੀ ਹੈ। ਉਨ੍ਹਾਂ ਕਿਹਾ,  “ਸ਼ਬਨਮ ਨਹੀਂ ਚਾਹੁੰਦੀ ਕਿ ਯੁਵਰਾਜ ਜਾਂ ਫਿਰ ਜ਼ੋਰਾਵਰ  ਆਪਣੇ ਪਿਤਾ ਨੂੰ ਮਿਲਣ। ਮੇਰੇ ਵਿਆਹ ‘ਤੇ ਵੀ ਯੋਗਰਾਜ ਜੀ  ਨਹੀਂ ਆਏ ਸਨ।”

Newsletter

Get our products/news earlier than others, let’s get in touch.