Loading...

ਪਾਣੀ ਵਾਲੀ ਬੱਸ ਦਾ ਉਦਘਾਟਨ ਅੱਜ, ਸੁਖਬੀਰ ਬਾਦਲ ਕਰਨਗੇ ਸਵਾਰੀ

Report By : Jagtar Singh Dhandial

Report By : Jagtar Singh Dhandial

ਅੰਮ੍ਰਿਤਸਰ: ਦੇਸ਼ ਦੀ ਪਾਣੀ ਵਿੱਚ ਚੱਲਣ ਵਾਲੀ ਬੱਸ ਅੱਜ ਪੰਜਾਬ ਤੋਂ ਸ਼ੁਰੂ ਹੋ ਰਹੀ ਹੈ। ਇਸ ਬੱਸ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਹਰੀਕੇ ਪੱਤਣ ਵਿਖੇ ਕਰਨਗੇ। ਇਸ ਮੌਕੇ ਉਤੇ ਸੁਖਬੀਰ ਸਿੰਘ ਬਾਦਲ ਬੱਸ ਦੀ ਸਵਾਰੀ ਵੀ ਕਰਨਗੇ। ਐਤਵਾਰ ਨੂੰ ਬੱਸ ਦਾ ਟਰਾਇਲ ਹੋਇਆ ਸੀ ਜੋ ਪੂਰੀ ਤਰ੍ਹਾਂ ਸਫਰ ਰਿਹਾ। ਹਰੀਕੇ ਵਾਟਰ ਕਰੂਜ਼’ ਬੱਸ ਵਿਦੇਸ਼ ਤੋਂ ਮੰਗਵਾਈ ਗਈ ਹੈ।
ਅੰਮ੍ਰਿਤਸਰ ਤੋਂ ਤਿੰਨ ਬੱਸਾਂ ਵਾਰੀ ਵਾਰੀ ਚੱਲਿਆ ਕਰਨਗੀਆਂ, ਜੋ ਡੇਢ ਘੰਟੇ ਦਾ ਸਫਰ ਤੈਅ ਕਰਕੇ ਹਰੀਕੇ ਹੈੱਡ ਵਰਕਸ ’ਤੇ ਪਹੁੰਚਣਗੀਆਂ ਅਤੇ ਅੱਗੇ ਦਾ ਸਫ਼ਰ ਵਾਟਰ ਕਰੂਜ਼ ਰਾਹੀਂ ਬੱਸ ਦੇ ਅੱਡੇ ਤੋਂ ਲੈ ਕੇ ਮੱਖੂ ਦੇ ਚੁਰ੍ਹੀਆਂ ਰੈਂਪ ਤੱਕ ਕੁਲ 12.7 ਕਿਲੋਮੀਟਰ (ਜਿਸ ਵਿੱਚੋਂ ਲਗਪਗ ਤਿੰਨ ਕਿਲੋਮੀਟਰ ਸਫਰ ਪਾਣੀ ਵਿੱਚ) 45 ਮਿੰਟ ਅੰਦਰ ਪੂਰਾ ਹੋਏਗਾ।
ਇਸ ਬੱਸ ਵਿੱਚ 32 ਸੈਲਾਨੀ, ਚਾਲਕ ਤੇ ਇਕ ਕਮਾਂਡਰ ਹੋਏਗਾ ਅਤੇ ਯਾਤਰੀਆਂ ਲਈ ਜੀਵਨ ਰੱਖਿਅਕ ਸਾਰੇ ਇੰਤਜ਼ਾਮ ਵੀ ਮੁਕੰਮਲ ਹਨ।

Newsletter

Get our products/news earlier than others, let’s get in touch.