Loading...

ਸਵੈਟਰ

ਸੋਹਣਾ ਹੈ ਸਵੈਟਰ, ਮੰਮੀ ਨੇ ਹੈ ਬੁਣਿਆ
ਕੋਟਾਂ ਤੇ ਬਲੇਜਰਾਂ ਤੋਂ, ਪਹਿਲਾਂ ਇਹਨੂੰ ਚੁਣਿਆ
ਸੋਹਣਾ ਹੈ ਸਵੈਟਰ, ਮੰਮੀ ਨੇ ਹੈ ਬੁਣਿਆ।
ਨਿੱਘ ਦਿੰਦਾ ਨਾਲੇ ਦਿੰਦਾ ਪਿਆਰ ਮੈਨੂੰ ਮਾਂ ਦਾ
ਇਹਤੋਂ ਸੋਹਣਾ ਤੋਹਫ਼ਾ, ਮੈਂ ਨਾ ਹੋਰ ਕੋਈ ਸੁਣਿਆ
ਸੋਹਣਾ ਹੈ ਸਵੈਟਰ…।
ਸਕੂਲ ਵਾਲੀ ਵਰਦੀ ਦੇ ਨਾਲ ਜਮ੍ਹਾਂ ਮਿਲਦਾ,
ਉਨਾਭੀ ਇਹਦਾ ਰੰਗ, ਵਿੱਚ ਚਿੱਟਾ ਫੁੱਲ ਖਿੜਦਾ
ਦਿਲ ਵਾਲੇ ਪਾਸੇ, ਨਾਮ ਸਕੂਲ ਦਾ ਹੈ ਖੁਣਿਆ
ਸੋਹਣਾ ਹੈ ਸਵੈਟਰ…।
ਪਾ ਕੇ ਇਹਨੂੰ ਬਣਦੀ ਟੌਹਰ ਨਿਰਾਲੀ ਏ
ਵਿਰਸੇ ਵਿੱਚ ਮਿਲੀ ਇਸ ਸ਼ੈਅ ਨੂੰ ਸੰਭਾਲੀਏ
ਵੱਖਰੀ ਇਹ ਸ਼ੈਅ, ਜਿਵੇਂ ਵੱਖਰੀ ਹੈ ਪੁੰਨਿਆ
ਸੋਹਣਾ ਹੈ ਸਵੈਟਰ, ਮੰਮੀ ਨੇ ਹੈ ਬੁਣਿਆ।

Newsletter

Get our products/news earlier than others, let’s get in touch.