Loading...

ਸੁਰਜੀਤ ਧੀਮਾਨ ਦੀ ਇੱਕ ਅਕਾਲੀ ਉਦਯੋਗਪਤੀ ਨਾਲ ਮੀਟਿੰਗ ਬਣੀ ਚਰਚਾ ਦਾ ਵਿਸ਼ਾ

Report By : Jagtar Singh Dhandial

Report By : Jagtar Singh Dhandial

ਕੀ ਸੁਰਜੀਤ ਧੀਮਾਨ ਕਾਂਗਰਸ ਦਾ ਹੱਥ ਛੱਡਕੇ ਤੁਲਣਗੇ ਤੱਕੜੀ ਚ

ਚੰਡੀਗੜ (ਪੀਐਨਟੀ ਬਿਊਰੋ) ਕਾਂਗਰਸ ਦੇ ਸਾਬਕਾ ਵਿਧਾਇਕ ਤੇ ਅਮਰਗੜ ਤੋਂ ਕਾਂਗਰਸ ਵੱਲੋ ਐਲਾਨੇ ਗਏ ਉਮੀਦਵਾਰ ਸੁਰਜੀਤ ਧੀਮਾਨ ਨੂੰ ਲੈ ਕੇ ਚਰਚਾਵਾਂ ਦਾ ਬਜਾਰ ਪੂਰੀ ਤਰਾਂ ਗਰਮ ਹੈ। ਪਹਿਲਾ ਤਾਂ ਉਹਨਾਂ ਵੱਲੋ ਟਿਕਟ ਮਿਲਣ ਤੋਂ ਕੁਝ ਸਮਾਂ ਬਾਅਦ ਹੀ ਆਪਣੀ ਫੇਸਬੁਕ ਤੇ ਕਾਂਗਰਸ ਵੱਲੋਂ ਚੋਣ ਨਾ ਲੜਨ ਦਾ ਐਲਾਨ ਕਰਕੇ ਪਾਰਟੀ ਤੇ ਟਿਕਟ ਲੇਟ ਕਰਨ ਦਾ ਇਲਜਾਮ ਲਗਾ ਦਿਤਾ ਤੇ ਬਾਅਦ ਵਿੱਚ ਹੁਣੇ ਹੁਣੇ ਭਰੋਸੇਯੋਗ ਸੂਤਰ ਤੋਂ ਖਬਰ ਮਿਲੀ ਹੈ ਕਿ ਅੱਜ ਧੀਮਾਨ ਨੇ ਨਾਭਾ ਦੇ ਇੱਕ ਅਕਾਲੀ ਉਦਯੋਗਪਤੀ ਨਾਲ ਮੀਟਿੰਗ ਕੀਤੀ ਹੈ ਜਿਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਧੀਮਾਨ ਵੀ ਅਕਾਲੀ ਦਲ ਚ ਸ਼ਾਮਲ ਹੋ ਸਕਦੇ ਹਨ।

Newsletter

Get our products/news earlier than others, let’s get in touch.