Loading...

ਮਜੀਠੀਆ ਖਿਲਾਫ ਸ਼ੇਰਗਿੱਲ ਹੋ ਸਕਦੇ ਹਨ ‘ਆਪ’ ਉਮੀਦਵਾਰ

ਚੰਡੀਗੜ੍ਹ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਹੋ ਸਕਦੇ ਹਨ। 14 ਦਸੰਬਰ ਨੂੰ ਮਜੀਠਾ ‘ਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ  ਅਰਵਿੰਦ ਕੇਜਰੀਵਾਲ ਸ਼ੇਰਗਿੱਲ ਦੇ ਨਾਮ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਸੂਤਰਾਂ ਮੁਤਾਬਕ ਪਾਰਟੀ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਮਜੀਠੀਆ ਖਿਲਾਫ ਚੋਣ ਮੈਦਾਨ ‘ਚ ਉਤਾਰਨਾ ਚਾਹੁੰਦੀ ਸੀ। ਪਰ ਘੁੱਗੀ ਦੇ ਮਜੀਠੀਆ ਖਿਲਾਫ ਚੋਣ ਨਾ ਲੜਨ ਦੇ ਫੈਸਲੇ ਤੋਂ ਬਾਅਦ ਸ਼ੇਰਗਿੱਲ ਦਾ ਨਾਮ ਚੁਣਿਆ ਗਿਆ ਹੈ। ਘੁੱਗੀ ਨੂੰ ਪਾਰਟੀ ਨੇ ਬਟਾਲਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ।

Newsletter

Get our products/news earlier than others, let’s get in touch.