Loading...

ਪੰਜਾਬ ਕਾਂਗਰਸ ਦੀ ਦੂਜੀ ਸੂਚੀ ਜਾਰੀ, 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦੇ ਹੋਏ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਗੁਰਦਾਸਪੁਰ ਤੋਂ ਵਰਿੰਦਰ ਜੀਤ ਸਿੰਘ ਪਾਹਰਾ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਭੁੱਲਥ ਤੋਂ ਗੁਰਵਿੰਦਰ ਸਿੰਘ ਅਟਵਾਲ, ਕਰਤਾਰਪੁਰ (ਐੱਸ. ਸੀ.) ਤੋਂ ਚੌਧਰੀ ਸੁਰਿੰਦਰ ਸਿੰਘ, ਬੰਗਾ (ਐੱਸ. ਸੀ.) ਤੋਂ ਡਾ. ਸਤਨਾਮ ਸਿੰਘ ਕੈਂਥ, ਬਲਾਚੌਰ ਤੋਂ ਚੌਧਰੀ ਦਰਸ਼ਨ ਲਾਲ ਮੰਗੇਪੁਰ, ਖਰੜ ਤੋਂ ਜਗਮੋਹਨ ਸਿੰਘ ਕੰਗ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ (ਐੱਸ. ਸੀ.) ਤੋਂ ਅਜੈਬ ਸਿੰਘ ਭੱਟੀ, ਮੁਕਤਸਰ ਤੋਂ ਕਰਨ ਕੌਰ ਬਰਾੜ, ਜੈਤੋਂ (ਐੱਸ. ਸੀ.) ਤੋਂ ਮੁਹੰਮਦ ਸਦੀਕ, ਬਠਿੰਡਾ ਰੂਰਲ (ਐੱਸ. ਸੀ.) ਤੋਂ ਹਰਵਿੰਦਰ ਸਿੰਘ ਲਾਡੀ, ਸੁਨਾਮ ਤੋਂ ਦਮਨਥਿੰਦ ਬਾਜਵਾ, ਭਦੌੜ (ਐੱਸ. ਸੀ.) ਤੋਂ ਨਿਰਮਲ ਸਿੰਘ ਨਿੰਮਾ ਅਤੇ ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।

Newsletter

Get our products/news earlier than others, let’s get in touch.