Loading...

ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, ਕੁਝ ਮਹੱਤਵਪੂਰਨ ਬਿੱਲ ਪਾਸ

27000 ਹਜ਼ਾਰ ਮੁਲਜ਼ਮਾਂ ਨੂੰ ਕੀਤਾ ਪੱਕਾ

ਚੰਡੀਗੜ੍ਹ (ਪੀ ਐਨ ਟੀ ਬਿੳਰੋ) : ਚੋਣ ਜ਼ਾਬਤੇ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਵਿੱਚ ਕੁਝ ਅਹਿਮ ਬਿੱਲ ਪਾਸ ਹੋਏ । ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਦੇ ਸ਼ੈਸ਼ਨ ਦੀ ਸ਼ੁਰੂਆਤ ਸਮੇਂ ਉਨ੍ਹਾਂ 12 ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਨ੍ਹਾਂ ਦਾ ਪਿਛਲੇ ਸ਼ੈਸ਼ਨ ਦੇ ਸਮੇਂ ਦਰਮਿਆਨ ਦਿਹਾਂਤ ਹੋ ਗਿਆ ਸੀ । ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ ਸੀ । ਪੰਜਾਬ ਕੈਬਨਿਟ ਵਿੱਚ ਜਿਹੜੇ ਬਿੱਲ ਅੱਜ ਪਾਸ ਕੀਤੇ ਗਏ ਉਨ੍ਹਾਂ ਵਿੱਚ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ (ਸੋਧਨਾ) ਬਿੱਲ, 2016, ਸੀ.ਟੀ. ਯੂਨੀਵਰਸਿਟੀ ਬਿੱਲ, 2016, ਪੰਜਾਬ ਤਦ-ਅਰਥ, ਠੇਕੇ ਤੇ, ਦਿਹਾੜੀ ਤੇ, ਆਰਜ਼ੀ, ਵਰਕ ਚਾਰਜ਼ਡ ਅਤੇ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਬਿੱਲ, 2016, ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਦੀਆਂ ਫੀਸਾਂ ਨੂੰ ਨਿਯਮਿਤ ਕਰਨ ਸਬੰਧੀ ਬਿੱਲ, 2016, ਪੰਜਾਬ ਸਕੂਲ ਸਿੱਖਿਆ ਬੋਰਡ (ਸੋਧਨਾ) ਬਿੱਲ, 2016, ਪੰਜਾਬ ਭਗਵਾਨ ਵਾਲਮੀਕ ਜੀ ਤੀਰਥ ਸਥੱਲ (ਰਾਮ ਤੀਰਥ) ਸ਼ਰਾਇਨ ਬੋਰਡ ਬਿੱਲ, 2016, ਪੰਜਾਬ ਰਾਜ ਇਸਤਰੀਆਂ ਲਈ ਕਮਿਸ਼ਨ (ਦੂਜੀ ਸੋਧਨਾ), ਬਿੱਲ, 2016, ਪੰਜਾਬ ਅਲਾਟਮੈਂਟ ਆਫ ਸਟੇਟ ਗਵਰਨਮੈਂਟ ਲੈਂਡ ਬਿੱਲ, 2016 ਅਤੇ ਪੰਜਾਬ ਰਾਜ ਘੱਟ ਗਿਣਤੀਆਂ ਲਈ ਕਮਿਸ਼ਨ (ਤੀਜੀ ਸੋਧਨਾ), ਬਿੱਲ, 2016 ਸ਼ਾਮਲ ਹਨ।

Newsletter

Get our products/news earlier than others, let’s get in touch.