Loading...

ਪਾਸਪੋਰਟ ‘ਚ ਜਨਮ ਤਰੀਕ ਬਦਲਵਾਉਣਾ ਸੌਖਾ ਹੋ ਗਿਆ

Report By : Jagtar Singh Dhandial

Report By : Jagtar Singh Dhandial

ਨਵੀਂ ਦਿੱਲੀ : ਮੌਜੂਦਾ ਨਿਯਮ ਵਿਚ ਬਦਲਾਅ ਕਰ ਕੇ ਸਰਕਾਰ ਨੇ ਡਿਜੀਟਲ ਰੂਪ ਵਿਚ ਦਸਤਖ਼ਤ ਵਾਲੇ ਵਿਆਹ ਅਤੇ ਜਨਮ ਸਰਟੀਫ਼ੀਕੇਟ ਨੂੰ ਵਿਆਹ ਅਤੇ ਜਨਮ ਦੇ ਕਾਨੂੰਨੀ ਸਬੂਤ ਵਜੋਂ ਪ੍ਰਵਾਨਗੀ ਵੀ ਦੇ ਦਿਤੀ ਹੈ। ਸਰਕਾਰ ਨੇ ਯਾਤਰਾ ਦਸਤਾਵੇਜ਼ ਜਾਰੀ ਕਰਨ ਸਬੰਧੀ ਸੇਵਾਵਾਂ ਨੂੰ ਸਰਲ ਬਣਾ ਦਿਤਾ ਹੈ ਜਿਸ ਦੇ ਨਾਲ ਹੀ ਮੌਜੂਦਾ ਪਾਸਪੋਰਟ ਵਿਚ ਜਨਮ ਤਰੀਕ ਬਦਲਵਾਉਣਾ ਸੌਖਾ ਹੋ ਗਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀਆਂ (ਪੀ.ਆਈ.ਏ.) ਨੂੰ ਹਰ ਉਸ ਅਰਜ਼ੀ ਦੇਣ ਵਾਲੇ ਦੀ ਅਪੀਲ ‘ਤੇ ਵਿਚਾਰ ਕਰਨ ਦਾ ਅਧਿਕਾਰ ਦਿਤਾ ਗਿਆ ਹੈ ਜੋ ਜਨਮ ਦੀ ਤਰੀਕ ਵਿਚ ਬਦਲਾਅ ਕਰਵਾਉਣਾ ਚਾਹੁੰਦੇ ਹਨ, ਚਾਹੇ ਪਾਸਪੋਰਟ ਜਾਰੀ ਹੋਏ ਕਿੰਨਾ ਵੀ ਸਮਾਂ ਕਿਉਂ ਨਾ ਹੋ ਗਿਆ ਹੋਵੇ।
ਇਸ ਤੋਂ ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਨਮ ਤਰੀਕ ਵਿਚ ਬਦਲਾਅ ਪਾਸਪੋਰਟ ਜਾਰੀ ਕਰਨ ਦੇ ਪੰਜ ਸਾਲ ਦੇ ਅੰਦਰ ਹੀ ਕਰਵਾਇਆ ਜਾ ਸਕਦਾ ਸੀ। ਇਹ ਪੂਰੀ ਪ੍ਰਕਿਰਿਆ ਕਾਫ਼ੀ ਲੰਮੀ ਅਤੇ ਜਟਿਲ ਸੀ ਅਤੇ ਇਸ ਵਿਚ ਬਹੁਤ ਸਾਰਾ ਕਾਗ਼ਜ਼ੀ ਕੰਮ ਕਰਨਾ ਹੁੰਦਾ ਸੀ।  ਅਰਜ਼ੀ ਦੇਣ ਵਾਲੇ ਵਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੇ ਆਧਾਰ ‘ਤੇ ਪੀ.ਆਈ.ਏ. ਦੇ ਸੰਤੁਸ਼ਟ ਹੋਣ ‘ਤੇ ਸਬੰਧਤ ਅਧਿਕਾਰੀ ਨਵੀਂ ਜਨਮ ਤਰੀਕ ਵਾਲੇ ਪਾਸਪੋਰਟ ਜਾਰੀ ਕਰ ਸਕਦੇ ਹਨ।

Newsletter

Get our products/news earlier than others, let’s get in touch.