Loading...

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹੋਇਆ

pakistan-air

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹੋਇਆ, 47 ਲੋਕਾਂ ਦੀ ਮੌਤ
ਇਸਲਾਮਾਬਾਦ ਚਿਤਰਾਲ ਤੋਂ ਇਸਲਾਮਾਬਾਦ ਜਾ ਰਿਹਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਹਾਜ਼ ‘ਚ 5 ਕਰੂ ਮੈਬਰਾਂ ਅਤੇ 2 ਪਾਇਲਟਾਂ ਸਮੇਤ ਕੁੱਲ 47 ਯਾਤਰੀ ਸਵਾਰ ਸਨ। ਜਹਾਜ਼ ਏਬਟਾਬਾਦ ਕੋਲ ਹਾਦਸੇ ਦਾ ਸ਼ਿਕਾਰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਕੁਝ ਵੱਡੀਆਂ ਹਸਤੀਆਂ ਵੀ ਮੌਜੂਦ ਸਨ।
ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਏਅਰਲਾਈਨਜ਼ ਦੀ ਇਹ ਫਲਾਈਟ ਪੀ. ਕੇ.-661 ਹੈ। ਜਹਾਜ਼ ਦਾ ਸ਼ਾਮ 4.30 ਵਜੇ ਸੰਪਰਕ ਟੁੱਟ ਗਿਆ ਸੀ। ਬਚਾਅ ਕਰਮਚਾਰੀਆਂ ਨੂੰ ਏਬਟਾਬਾਦ ਰਵਾਨਾ ਕੀਤਾ ਗਿਆ।

Newsletter

Get our products/news earlier than others, let’s get in touch.