Loading...

ਖੂਬਸੂਰਤ ਭਲਵਾਨ ਨੂੰ ਪੂਰੇ ਕਪੜੇ ਉਤਾਰਨ ਲਈ ਕੀਤਾ ਮਜਬੂਰ

ਨਵੀਂ ਦਿੱਲੀ – WWE ਦੇ ਅਖਾੜੇ ‘ਚ ਕਈ ਮੌਕੇ ਵੱਖ-ਵੱਖ ਸਕੈਂਡਲ ਵੇਖਣ ਨੂੰ ਮਿਲੇ ਹਨ। ਅਕਸਰ ਹੀ ਇਸ ਖੇਡ ‘ਚ ਯੌਨ ਉਤਪੀੜਨ ਅਤੇ ਨਸਲੀ ਭੇਦ-ਭਾਵ ਵੇਖਣ ਨੂੰ ਮਿਲਦਾ ਹੈ। ਪਰ ਹੁਣ ਇੱਕ ਅਜਿਹਾ ਹੀ ਹੋਰ ਮਾਮਲਾ ਸਾਹਮਣੇ ਆਇਆ ਹੈ। ਪਰ ਇਹ ਮਾਮਲਾ WWE ਨਾਲ ਨਹੀਂ ਸਗੋਂ UFC (ਅਲਟੀਮੇਟ ਫਾਈਟ ਚੈਲੈਂਜ) ਨਾਲ ਜੁੜਿਆ ਹੋਇਆ ਹੈ। UFC ਫਾਈਟਰ ਪੇਜ ਵੈਨਜੈਂਟ ਨਾਲ ਫਾਈਟ ਤੋਂ ਪਹਿਲਾਂ ਹੋਇਆ ਜਿਸ ਨਾਲ ਖੇਡ ਪ੍ਰਸ਼ੰਸਕ ਹੈਰਾਨ ਰਹਿ ਗਏ। ਦਰਅਸਲ UFC ਦੇ ਰੂਲ ਮੁਤਾਬਿਕ ਫਾਈਟ ਤੋਂ ਪਹਿਲਾਂ ਰੈਸਲਰ ਦਾ ਪਰਫੈਕਟ ਬਾਡੀ ਵੇਟ ਲਿਆ ਜਾਂਦਾ ਹੈ। 22 ਸਾਲ ਦੀ ਮਸ਼ਹੂਰ ਭਲਵਾਨ ਨੂੰ ਵੀ ਉਸ ਵੇਲੇ ਕਾਫੀ ਅਜੀਬ ਲੱਗਾ ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਇਸਲਈ ਆਪਣੇ ਸਾਰੇ ਕਪੜੇ ਉਤਾਰਨੇ ਹੋਣਗੇ। ਪਰ ਪੇਜ ਨੇ ਹੌਂਸਲੇ ਨਾਲ ਆਪਣੇ ਕਪੜੇ ਉਤਾਰੇ ਅਤੇ ਆਪਣਾ ਬਾਡੀ ਵੇਟ ਕਰਵਾਇਆ। ਇਹ ਸਭ ਕੁਝ ਫੈਨਸ ਦੇ ਸਾਹਮਣੇ ਹੋਇਆ। ਪੇਜ ਦਾ ਵੇਟ 115 ਪਾਉਂਡ ਯਾਨੀ ਕਿ 52kg ਨਿਕਲਿਆ। ਇੰਨਾ ਹੀ ਨਹੀਂ, ਪੇਜ ਜਦ ਕਪੜੇ ਉਤਾਰ ਰਹੀ ਸੀ ਤਾਂ ਉਸਨੂੰ ਕਾਲੇ ਕਪੜੇ ਨਾਲ ਘੇਰਿਆ ਗਿਆ ਸੀ ਅਤੇ ਜਦ ਉਸਨੇ ਵੇਟ ਕਰਵਾ ਲਿਆ ਤਾਂ ਉਸਨੇ ਹਸਦੇ ਹੋਏ ਕਿਹਾ ਕਿ ਇਸਤੋਂ ਵਧ ਵੇਖਣ ਲਈ ਦਰਸ਼ਕਾਂ ਨੂੰ ਇੰਤਜਾਰ ਕਰਨਾ ਹੋਵੇਗਾ। ਪੇਜ ਦੇ ਕਪੜੇ ਉਤਾਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਪੇਜ ਦਾ ਅਗਲਾ ਮੈਚ ਸ਼ਨੀਵਾਰ ਨੂੰ ਮਿਸ਼ੇਲ ਵਾਟਰਸਨ ਖਿਲਾਫ ਹੋਵੇਗਾ।

Newsletter

Get our products/news earlier than others, let’s get in touch.