Loading...

ਸ਼ੁਤਰਾਣਾ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਵੱਲੋਂ ਵਿਸ਼ਾਲ ਰੋਡ ਸ਼ੋਅ

ਵਰਕਰਾਂ ਵੱਲੋਂ ਦਿਨ ਰਾਤ ਮਿਹਨਤ ਕਰਨ ਦਾ ਭਰੋਸਾ

ਪਾਤੜਾਂ – ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਚ ਉਤਾਰੇ ਸਾਬਕਾ ਵਿਧਾਇਕ ਨਿਰਮਲ ਸਿੰਘ ਨੇ ਅੱਜ ਰੋਡ ਸ਼ੋਅ ਕਰਕੇ ਚੋਣ ਮੈਦਾਨ ਵਿੱਚ ਆਪਣੀ ਐਂਟਰੀ ਦਰਜ ਕਰਾ ਦਿੱਤੀ । ਸੈਂਕੜਿਆਂ ਦੀ ਗਿਣਤੀ ਵਿੱਚ ਰੋਡ ਸ਼ੋਅ ਵਿੱਚ ਸ਼ਾਮਲ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲੀਆ । ਸਮਾਣਾ ਤੋਂ ਸ਼ੁਰੂ ਹੋ ਕੇ ਪਾਤੜਾਂ ਤੱਕ ਕੱਢੇ ਗਏ ਰੋਡ ਸ਼ੋਅ ਵਿੱਚ ਸ਼ਾਮਲ ਕਾਂਗਰਸੀ ਵਰਕਰਾਂ ਨੇ ਨਿਰਮਲ ਸਿੰਘ ਨੂੰ ਟਿਕਟ ਦਿੱਤੇ ਜਾਣ ਤੇ ਖੁਸ਼ੀ ਜਾਹਰ ਕਰਦਿਆਂ ਨਿਰਮਲ ਸਿੰਘ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨ ਦਾ ਭਰੋਸਾ ਵੀ ਦਿੱਤਾ। ਇਸ ਰੋਡ ਸ਼ੋਅ ਵਿੱਚ ਕਾਗਰਸੀ ਆਗੂਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਸਮੂਲੀਅਤ ਕੀਤੀ।

Newsletter

Get our products/news earlier than others, let’s get in touch.