Loading...

ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੋਂ ਖੋਹਿਆ ਸੀ ਅੰਗਰੇਜ਼ਾਂ ਨੇ ਕੋਹਿਨੂਰ

ਚੰਡੀਗੜ੍ਹ: ਅੰਗਰੇਜ਼ਾਂ ਨੇ ਕੋਹਿਨੂਰ ਹੀਰਾ ਸਿੱਖਾਂ ਤੋਂ ਲੁੱਟਿਆ ਸੀ। ਇਹ ਗੱਲ ਦਾ ਖੁਲਾਸਾ ਕਿਤਾਬ ‘ਕੋਹਿਨੂਰ: ਦ ਸਟੋਰੀ ਆਫ਼ ਦ ਵਰਲਡਜ਼ ਇਨਫੇਮਸ ਡਾਇਮੰਡ’ ਵਿੱਚ ਹੋਇਆ ਹੈ। ਇਹ ਕਿਤਾਬ ਸਕਾਟਲੈਂਡ ਦੇ ਇਤਿਹਾਸਕਾਰ ਤੇ ਲੇਖਕ ਵਿਲੀਅਮ ਡੈੱਲਰਿੰਪਲ ਨੇ ਪੱਤਰਕਾਰ ਅਨੀਤਾ ਆਨੰਦ ਨਾਲ ਰਲ਼ ਕੇ ਲਿਖੀ ਗਈ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਡੈੱਲਰਿੰਪਲ ਨੇ ਕਿਹਾ ਕਿ ਇਸ ਵੇਲੇ ਲੰਡਨ ਟਾਵਰ ਵਿੱਚ ਪਿਆ ਇਹ ਹੀਰਾ ਅਸਲ ਵਿੱਚ ਬਸਤੀਵਾਦੀ ਦੌਰ ਦੀ ਲੁੱਟ ਦਾ ਚਿੰਨ੍ਹ ਹੈ।
ਬਰਤਾਨਵੀ ਰੇਡੀਓ ਤੇ ਟੀ.ਵੀ. ਪੱਤਰਕਾਰ ਅਨੀਤਾ ਆਨੰਦ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਇਹ ਹੀਰਾ ਕਿਵੇਂ ਲਿਆ ਗਿਆ। ਇਹ ਗੱਲ ਆਖ਼ਣੀ ਸਰਾਸਰ ਬੇਵਕੂਫ਼ੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਇਹ ਹੀਰਾ ਤੋਹਫ਼ੇ ਵਜੋਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਇਹ ਹੀਰਾ ਲਿਆ, ਉਦੋਂ ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ।
ਅਸਲ ਵਿੱਚ ਇਹ ਹੀਰਾ ਰਣਜੀਤ ਸਿੰਘ ਦੇ 10 ਸਾਲਾ ਪੁੱਤਰ ਦਲੀਪ ਸਿੰਘ ਦੇ ਕਬਜ਼ੇ ਵਿੱਚੋਂ ਅੰਗਰੇਜ਼ਾਂ ਨੇ 29 ਮਾਰਚ, 1849 ਨੂੰ ਹਾਸਲ ਕੀਤਾ ਸੀ। ਦਲੀਪ ਸਿੰਘ ਉਸ ਵੇਲੇ ਡਰਿਆ ਹੋਇਆ ਸੀ ਤੇ ਉਸ ਨੇ ਅੰਗਰੇਜ਼ਾਂ ਦਾ ਦਬਾਅ ਕਬੂਲਿਆ। ਅੰਗਰੇਜ਼ਾਂ ਨੇ ਨਾ ਤਾਂ ਇਸ ਨੂੰ ਚੋਰੀ ਕੀਤਾ ਤੇ ਨਾ ਹੀ ਇਸ ਨੂੰ ਧੱਕੇ ਨਾਲ ਹਾਸਲ ਕੀਤਾ। ਮਹਿਰੌਲੀ (ਦਿੱਲੀ) ਸਥਿਤ ਫਾਰਮ ਹਾਊਸ ’ਤੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਡੈੱਲਰਿੰਪਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਬਿਆਨ ਇਤਿਹਾਸਕ ਤੱਥਾਂ ਤੋਂ ਉਲਟ ਹੈ।
ਇਨ੍ਹਾਂ ਲੇਖਕਾਂ ਵੱਲੋਂ ਉਭਾਰੇ ਗਏ ਤੱਥ ਇਸ ਗੱਲੋਂ ਵੀ ਅਹਿਮ ਹਨ ਕਿਉਂਕਿ ਇਹ ਹੀਰਾ ਇਸ ਸਾਲ ਦੇ ਸ਼ੁਰੂ ਵਿੱਚ ਉਦੋਂ ਚਰਚਾ ਦਾ ਵਿਸ਼ਾ ਬਣਿਆ ਸੀ, ਜਦੋਂ ਭਾਰਤ ਨੇ ਇਹ ਹੀਰਾ ਵਾਪਸ ਮੰਗਿਆ ਸੀ। ਹਾਲਾਂਕਿ ਸਰਕਾਰ ਨੇ 16 ਅਪਰੈਲ ਨੂੰ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੀਰਾ ਅੰਗਰੇਜ਼ਾਂ ਨੂੰ ਆਪਣੀ ਮਰਜ਼ੀ ਨਾਲ ਦਿੱਤਾ ਸੀ।

Newsletter

Get our products/news earlier than others, let’s get in touch.