Loading...

ਕੀ ਜਾਣੇ ਕੋਈ ਵੇ ਸੱਜਣਾ!

Written By : Harmail Preet

Written By : Harmail Preet

ਮੁਸਕਾਨ ਦੇ ਥੱਲੇ ਕਿੰਨੇ
ਬੈਠੇ ਦਰਦ ਲੁਕੋਈ ਵੇ ਸੱਜਣਾ।
ਕੀ ਜਾਣੇ ਕੋਈ ਵੇ ਸੱਜਣਾ!!

ਨੱਚਦੀ ਨ੍ਰਤਕੀ ਦੀਆਂ
ਜਿੰਨੀਆਂ ਸ਼ੋਖ ਅਦਾਵਾ ਸੀ।
ਨਾਲ ਨਾਲ ਨੱਚਦੀਆਂ ਉਹਦੇ
ਕਿੰਨੀਆਂ ਹੋਰ ਬਲਾਵਾ ਸੀ।
ਲੁੱਚੀਆਂ ਨਜਰਾਂ ਦੀ ਵਿੰਨ੍ਹੀ
ਘਰ ਜਾ ਕੇ ਕਿੰਨਾ ਰੋਈ ਵੇ ਸੱਜਣਾ।
ਕੀ ਜਾਣੇ ਕੋਈ ਵੇ ਸੱਜਣਾ।

ਲੇਬਰ ਚੌਕ ‘ਚ ਖੜ੍ਹਾ ਗੱਭਰੂ
ਲੱਭਣ ਆਇਆ ਮਜਦੂਰੀ
ਖਾਲੀ ਹੱਥ ਜਦ ਪਿਆ ਪਰਤਣਾ
ਜਿੰਦ ਗਮਾਂ ਵਿਚ ਝੂਰੀ।
ਨਿਆਸਰਿਆਂ ਨੂੰ ਕਿੱਥੇ ਜਾਕੇ
ਮਿਲਣੀ ਢੋਈ ਵੇ ਸੱਜਣਾ।
ਕੀ ਜਾਣੇ ਕੋਈ ਵੇ ਸੱਜਣਾ।

ਨੇਰ੍ਹਾ ਢੋਂਦੇ ਲੋਕਾਂ ਨੇ ਕੀ
ਨਾਲ ਬੁਰਾਈਆਂ ਲੜਨਾ।
ਉਸ ਦੇਸ਼ ਨੇ ਕਿੰਵੇਂ 
ਤਰੱਕੀ ਵਾਲੀ ਪੌੜੀ ਚੜ੍ਹਨਾ ।
ਪੜਨੇ ਲਿਖਣੇ ਦੀ ਉਮਰ ਨਿਆਣੀ
ਜਿਥੇ ਚਾਕਰ ਹੋਈ ਵੇ ਸੱਜਣਾ।
ਕੀ ਜਾਣੇ ਕੋਈ ਵੇ ਸੱਜਣਾ।

ਚੋਰਾਂ ਨਾਲ ਰਲੀਆਂ ਕੁੱਤੀਆਂ
ਰਾਖੀ ਹੁਣ ਕੌਣ ਕਰੇ।
ਕੀ ਬਣਨਾ ਹਰਮੇਲ ਸਿਆਂ
ਵਾੜਾਂ ਹੀ ਜਦ ਖੇਤ ਚਰੇ।
ਪਈ ਜੁਲਮਾਂ ਵਾਲੀ ਆਖਰ
ਹੁਣ ਤਾਂ ਹੋਈ ਵੇ ਸੱਜਣਾ।
ਕੀ ਜਾਣੇ ਕੋਈ ਵੇ ਸੱਜਣਾ।

Newsletter

Get our products/news earlier than others, let’s get in touch.