Loading...

ਕਬੀਰ ਦਾਸ ਦੀ ਜਿੱਤ ਲਈ ਬਣਿਆ ਮਾਸਟਰ ਪਲਾਨ

ਨਾਭਾ (ਪੀ.ਐਨ.ਟੀ ਬਿਊਰੋ) ਵਿਧਾਨ ਸਭਾ ਹਲਕਾ ਨਾਭਾ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇਂ ਉਮੀਦਵਾਰ ਕਬੀਰ ਦਾਸ ਦੀ ਜਿੱਤ ਲਈ ਮਾਸਟਰ ਪਲਾਨ ਬਣ ਗਿਆ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਹਲਕੇ ਤੋਂ ਕਬੀਰ ਦਾਸ ਜਿੱਤ ਦੇ ਝੰਡੇ ਗੱਡ ਸਕਦੇ ਹਨ।
ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੁਦ ਕਬੀਰ ਦਾਸ ਅਤੇ ਉਸਦੇ ਪਰਿਵਾਰਕ ਮੈਬਰਾਂ ਵੱਲੋਂ ਹਲਕੇ ਅੰਦਰ ਜਾ ਕੇ ਵੱਖ ਵੱਖ ਵਰਗਾਂ ਦੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਇਸ ਮਿਹਨਤ ਸਦਕਾ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਲੋਕ ਅਕਾਲੀ ਦਲ ਨਾਲ ਜੁੜਦੇ ਜਾ ਰਹੇ ਹਨ।ਹਲਕੇ ਅੰਦਰ ਕਬੀਰ ਦਾਸ ਦੇ ਹੱਕ ਵਿੱਚ ਚੱਲ ਰਹੀ ਲਹਿਰ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ। ਹਲਕੇ ਅੰਦਰ ਸ਼ੁਰੂ ਕੀਤੇ ਗਏ ਵਿਕਾਸ ਅਤੇ ਹੁਣੇ ਹੀ ਹੋਏ ਸੰਗਤ ਦਰਸ਼ਨ ਵੀ ਕਬੀਰ ਦਾਸ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਬਤ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਦੇ ਪਿੰਡਾਂ ਨੂੰ ਦਿੱਤੇ ਗਏ ਗਰਾਂਟਾਂ ਦੇ ਗੱਫਿਆ ਨਾਲ ਵਿਕਾਸ ਕਾਰਜ਼ਾਂ ‘ਚ ਹੋਰ ਤੇਜ਼ੀ ਆਈ ਹੈ ਅਤੇ ਕਬੀਰ ਦਾਸ ਵੱਲੋਂ ਹਲਕੇ ਦੇ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਸਿਲਸਲੇਵਾਰ ਸ਼ੁਰੂ ਕੀਤੀਆਂ ਮੀਟਿੰੰਗਾਂ ਨਾਲ ਵੀ ਚੋਣ ਪ੍ਰਚਾਰ ਵਿਰੋਧੀ ਪਾਰਟੀਆ ਤੋਂ ਕਾਫੀ ਅੱਗੇ ਨਿਕਲ ਗਿਆ ਹੈ
ਆਉਣ ਵਾਲੇ ਸਮੇਂ ਵਿੱਚ ਜਿਉਂ ਜਿਉਂ ਚੋਣਾਂ ਨੇੜੇ ਆਉਣਗੀਆਂ ਤਿਵੇਂ ਤਿਵੇਂ ਹਲਕਾ ਨਾਭਾ ਅੰਦਰ ਅਕਾਲੀ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਵਿਸ਼ਾਲ ਰੈਲੀਆਂ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਨਾਲ ਹਲਕੇ ਅੰਦਰ ਕਬੀਰ ਦਾਸ ਦੇ ਹੱਕ ਵਿੱਚ ਵੋਟਰਾਂ ਦਾ ਝਕਾਅ ਹੋਣ ਨਾਲ ਵਿਰੋਧੀ ਪਾਰਟੀਆਂ ਨੂੰ ਮੁਕਾਬਲੇ ਵਿੱਚ ਆਉਣ ਲਈ ਸੋਚਣਾ ਪਵੇਗਾ।

Newsletter

Get our products/news earlier than others, let’s get in touch.