Loading...

ਡਾਂਸਰ ਦੀ ਮੌਤ ਨੇ ਝੰਜੋੜਿਆ ਜੱਸੀ ਗਿੱਲ ਦਾ ਦਿਲ, ਕੀਤਾ ਵੱਡਾ ਐਲਾਨ

jassi gill

ਮੌੜ ਮੰਡੀ ਵਿਖੇ ਹੋਈ ਡਾਂਸਰ ਦੀ ਦਰਦਨਾਕ ਮੌਤ ਤੋਂ ਬਾਅਦ ਜਿਥੇ ਪੂਰਾ ਪੰਜਾਬ ਸੋਗ ਮਨਾ ਰਿਹਾ ਹੈ, ਉਥੇ ਪੰਜਾਬੀ ਸਿਨੇਮਾ ਤੇ ਸੰਗੀਤਕ ਜਗਤ ਨਾਲ ਜੁੜੇ ਲੋਕ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾ ਰਹੇ ਹਨ। ਕਈ ਕਲਾਕਾਰਾਂ ਨੇ ਇਸ ਘਟਨਾ ਦੇ ਪਿੱਛੇ ਕਿਤੇ ਨਾ ਕਿਤੇ ਘਟੀਆ ਗੀਤਾਂ ਤੇ ਲੱਚਰ ਗਾਇਕੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਨੂੰ ਦੇਖਦਿਆਂ ਗਾਇਕ ਤੇ ਅਭਿਨੇਤਾ ਜੱਸੀ ਗਿੱਲ ਨੇ ਵੱਡਾ ਐਲਾਨ ਕੀਤਾ ਹੈ।
ਆਪਣੇ ਫੇਸਬੁੱਕ ਪੇਜ ‘ਤੇ ਜੱਸੀ ਗਿੱਲ ਨੇ ਗੀਤਕਾਰ ਨਰਿੰਦਰ ਬਾਠ ਦੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ‘ਮੈਂ ਬਾਠ ਬਾਈ ਦੇ ਨਾਲ ਸਹਿਮਤ ਹਾਂ ਤੇ ਵਾਅਦਾ ਕਰਦਾ ਹਾਂ ਕਿ ਮੇਰੇ ਵਲੋਂ ਵੀ ਕਦੇ ਅਜਿਹੇ ਗੀਤ ਨਹੀਂ ਆਉਣਗੇ ਤੇ ਨਾ ਹੀ ਕਿਸੇ ਦਾ ਇਸ ਤਰ੍ਹਾਂ ਦਾ ਗੀਤ ਸ਼ੇਅਰ ਕਰਾਂਗਾ।’ ਇਸ ਤੋਂ ਪਹਿਲਾਂ ਗੀਤਕਾਰ ਨਰਿੰਦਰ ਬਾਠ ਨੇ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ ਸੀ ਕਿ ਉਨ੍ਹਾਂ ਵਲੋਂ ਲਿਖੇ ਹਿੰਸਕ ਗੀਤ ਹੀ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਬਾਠ ਨੇ ਵੀ ਇਹ ਐਲਾਨ ਕੀਤਾ ਹੈ ਕਿ ਉਹ ਹਥਿਆਰਾਂ, ਲੜਾਈਆਂ ਤੇ ਬੰਦੂਕਾਂ ਆਦਿ ਨੂੰ ਪ੍ਰਮੋਟ ਕਰਦੇ ਗੀਤ ਭਵਿੱਖ ‘ਚ ਨਹੀਂ ਲਿਖਣਗੇ।

Newsletter

Get our products/news earlier than others, let’s get in touch.