Loading...

ਬਾਦਲ ਨੂੰ ਹਰਾਉਣਾ ਜ਼ਰੂਰੀ ਹੈ, ਜਰਨੈਲ ਸਿੰਘ ਲੰਬੀ ਤੋਂ ਲੜਨਗੇ ਚੋਣ : ਅਰਵਿੰਦ ਕੇਜਰੀਵਾਲ

ਬਾਦਲ ਦੇ ਗੜ੍ਹ  ਚ ਗਰਜੇ ਕੇਜਰੀਵਾਲ

ਲੰਬੀ (ਪੀ ਐਨ ਟੀ ਬਿੳਰੋ) : ਅੱਜ ਲੰਬੀ ਰੈਲੀ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਅਤੇ ਬਾਦਲ ਦੋਨੋਂ ਰਲ਼ੇ ਹੋਏ ਹਨ । ਅਸੀਂ ਪੰਜਾਬ ਨੂੰ ਬਚਾਉਣ ਲਈ ਲੜ ਰਹੇ ਹਾਂ ਤੇ ਕੈਪਟਨ-ਬਾਦਲ ਇਕ ਦੂਸਰੇ ਨੂੰ ਬਚਾਉਣ ਲਈ । ਅੱਜ ਲੰਬੀ ਵਾਲੀ ਪਾਰਟੀ ਦੀ ਰੈਲੀ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਵਿਰੁੱਧ ਦਿੱਲੀ ਦੇ ਵਿਧਾਇਕ ਸ: ਜਰਨੈਲ ਸਿੰਘ ਨੂੰ ਮੈਦਾਨ ਵਿਚ ਉਤਾਰਨ ਦਾ ਐਲਾਨ ਕਰ ਦਿੱਤਾ ਹੈ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੰਬੀ ਵਿਖੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਜ਼ਰੂਰੀ ਹੈ ਇਸ ਲਈ ਉਹਨਾਂ ਦੇ ਖ਼ਿਲਾਫ਼ ਮੇਰਾ ਛੋਟਾ ਵੀਰ ਜਰਨੈਲ ਸਿੰਘ ਲੰਬੀ ਤੋਂ ਚੋਣ ਲੜੇਗਾ ।

Newsletter

Get our products/news earlier than others, let’s get in touch.