Loading...

ਲੰਬੀ ਦਾ ‘ਕਿਲਾ’ ਫ਼ਤਿਹ ਕਰਨ ਲਈ ਦਿੱਲੀਓਂ ਲਿਆਂਦਾ ‘ਜਰਨੈਲ’

Written By : Harmail Preet

Written By : Harmail Preet

ਲੰਬੀ ਦਾ ‘ਕਿਲਾ’ ਫ਼ਤਿਹ ਕਰਨ ਲਈ ਦਿੱਲੀਓਂ ਲਿਆਂਦਾ ‘ਜਰਨੈਲ’ ਲਿਆਉਣਾ ਆਮ ਆਦਮੀ ਪਾਰਟੀ ਦੀ ਵੱਡੀ ਗਲਤੀ ; ਜਾਂਵੇਗਾ ਗਲਤ ਸੁਨੇਹਾ

ਅੱਜ ਲੰਬੀ ਵਾਲੀ ਪਾਰਟੀ ਦੀ ਰੈਲੀ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਵਿਰੁੱਧ ਦਿੱਲੀ ਦੇ ਵਿਧਾਇਕ ਸ: ਜਰਨੈਲ ਸਿੰਘ ਨੂੰ ਮੈਦਾਨ ਵਿਚ ਉਤਾਰਨ ਦਾ ਐਲਾਨ ਕਰ ਦਿੱਤਾ ਹੈ। ਜਰਨੈਲ ਸਿੰਘ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਪਿਛਲੇ ਕੲੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਕੀ ਹੁਣ ਇਹ ਵੀ ਮੰਨ ਲਿਆ ਜਾਵੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿਚ ਮੁੱਖ ਮੰਤਰੀ ਵੀ ਜਰਨੈਲ ਸਿੰਘ ਹੋਊ?
ਪਤਾ ਨਹੀਂ ਪਾਰਟੀ ਦੇ ਆਗੂ ਕਿਸ ਦੀ ਸਲਾਹ ਨਾਲ ਕੰਮ ਕਰਦੇ ਹਨ। ਜਾਂ ਫਿਰ ਉਹ ਕਿਸੇ ਦੀ ਸੁਣਦੇ ਨਹੀਂ। ਪਰ ਜਰਨੈਲ ਸਿੰਘ ਨੂੰ ਪਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲਿਆ ਕੇ ਖੜ੍ਹਾ ਕਰਨਾ ਕਿੰਨਾ ਕੁ ਜਾਇਜ਼ ਹੈ? ਇਹ ਸੋਚਣ ਵਾਲਾ ਨੁਕਤਾ ਜ਼ਰੂਰ ਹੈ। ਇਸ ਨੁਕਤੇ ਤੋਂ ਅੱਗੋਂ ਕਈ ਸਵਾਲ ਖੜ੍ਹੇ ਹੁੰਦੇ ਹਨ ਜਿੰਨ੍ਹਾਂ ਵਿੱਚ ਪ੍ਰਮੁੱਖ ਸਵਾਲ ਇਹ ਕਿ ਕੀ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦਾ ਕੋਈ ਆਗੂ ਇਸ ਕਾਬਿਲ ਨਹੀਂ ਸੀ ਕਿ ਉਸ ਨੂੰ ਪਰਕਾਸ਼ ਸਿੰਘ ਬਾਦਲ ਦੇ ਵਿਰੁੱਧ ੳੁਮੀਦਵਾਰ ਬਣਾਇਆ ਜਾਂਦਾ। ਦੂਜਾ ਜਰਨੈਲ ਸਿੰਘ ਨੇ ਪੰਜਾਬ ਵਿਚ ਕਿਹੜਾ ਐਸਾ ਕੰਮ ਕੀਤਾ ਹੈ ਜਿਸ ਕਰਕੇ ਉਸ ਨੂੰ ਜੇਤੂ ਜਰਨੈਲ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਦੀ ਥਾਂ ਕੀ ਸ; ਫੂਲਕਾ ਜਿ਼ਆਦਾ ਢੁੱਕਵੇਂ ਉਮੀਦਵਾਰ ਨਹੀਂ ਸੀ ਹੋਣੇ?
ਜਰਨੈਲ ਸਿੰਘ ਇਸ ਵੇਲੇ ਦਿੱਲੀ ਵਿਧਾਨ ਸਭਾ ਵਿਚ ਰਾਜੋਰੀ ਗਾਰਡਨ ਹਲਕੇ ਦੀ ਨੁਮਾਇੰਦਗੀ ਕਰਦੇ ਹਨ। 1973 ਵਿਚ ਦਿੱਲੀ ਵਿਚ ਜਨਮੇ ਜਰਲੈਲ ਸਿੰਘ ਨੇ ਵਾਈਐਮਸੀਏ ਇੰਸਟੀਚਿਊਟ ਫਾਰ ਮੀਡੀਆ ਸਟੱਡੀਜ਼ ਐਂਡ ਇੰਫੋਮੇਸ਼ਨ ਟੈਕਨੋਲੋਜੀ ਤੋਂ ਪੱਤਰਕਾਰਿਤਾ ਦਾ ਡਿਪਲੋਮਾ ਕੀਤਾ ਹੈ। ਬਤੌਰ ਪੱਤਰਕਾਰ ਪਹਿਲਾਂ ਹਿੰਦੀ ਦੈਨਿਕ ਅਮਰ ਉਜਾਲਾ ਤੇ ਫੇਰ ਦੈਨਿਕ ਜਾਗਰਣ ਵਿਚ ਕੰਮ ਕਰਦੇ ਰਹੇ ਹਨ। ਜਰਲੈਲ ਸਿੰਘ ਓਦੋਂ ਚਰਚਾ ਵਿਚ ਆਏ ਜਦੋਂ 7 ਅਪਰੈਲ 2009 ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਤੰਬਰਮ ਵੱਲ ਜੁੱਤੀ ਵਗਾਹ ਕੇ ਮਾਰੀ ਸੀ। ਜਰਨੈਲ ਸਿੰਘ ਨੇ ਇਹ ਕਾਂਗਰਸ ਪਾਰਟੀ ਨਾਲ ਸਿੱਖ ਕਤਲੇਆਮ ਦੇ ਜਿੰਮੇਂਵਾਰ ਸਮਝੇ ਜਾਂਦੇ ਆਗੂਆਂ ਨੂੰ ਚੋਣਾਂ ਵਿਚ ਉਮੀਦਵਾਰ ਬਣਾਏ ਜਾਣ ਕਾਰਨ ਨਰਾਜ ਸਨ।
ਆਮ ਆਦਮੀ ਪਾਰਟੀ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਐਨਾ ਸਮਰੱਥਨ ਹਾਸਿਲ ਸੀ ਕਿ ਪਾਰਟੀ ਲਈ ਪੰਜਾਬ ਵਿਚ ਸਰਕਾਰ ਬਣਾਉਣਾ ਬਹੁਤ ਆਸਾਨ ਜਾਪਦਾ ਸੀ। ਸਥਿੱਤੀ ਐਨੀ ਮਜਬੂਤ ਨਜ਼ਰ ਆਉਂਦੀ ਸੀ ਕਿ ਪਾਰਟੀ ਆਪਣੇ ਕਿਸੇ ਵੀ ਵਰਕਰ ਨੂੰ ਉਮੀਦਵਾਰ ਬਣਾ ਕੇ ਜਿੱਤਣ ਦੇ ਸਮਰੱਥ ਹੋਈ ਜਾਪਦੀ ਸੀ। ਆਮ ਲੋਕਾਂ ਵਿਚੋੱ ਇੱਕ ਨਵੀਂ ਲੀਡਰਸ਼ਿਪ ਉਭਰਦੀ ਨਜ਼ਰ ਆਉਂਦੀ ਸੀ, ਇਹ ਇਸ ਪਾਰਟੀ ਦਾ ਹਾਸਿਲ ਹੋਣਾ ਸੀ। ਪਰ ਮਗਰੋ. ਪਾਰਟੀ ਨੇ ਦੂਜੀਆਂ ਪਾਰਟੀਆਂ ਵਿਚੋੱ ਜਿਸ ਕਦਰ ਥੋਕ ਦੇ ਭਾਅ ਸਿਧਾਂਤਕ ਸਾਂਝ ਨਾ ਹੁੰਦੇ ਹੋੲੈ ਵੀ ਲੋਕਾਂ (ਆਗੂਆਂ) ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ ਉਸ ਨਾਲ ਪਾਰਟੀ ਦੀ ਵੱਖਰੀ ਦਿੱਖ ਧੁੰਦਲੀ ਪਾ ਦਿੱਤੀ ਗਈ ਹੈ। ਪਾਰਟੀ ਦੇ ਅਾਗੂਆਂ ਦੇ ਅਪਹੁਦਰੇ ਫੈਸਲਿਆ ਕਾਰਨ ਹੀ ਪਾਰਟੀ ਨੁੰ ਹੁਣ ਜਿੱਤਣ ਲਈ ਹਰ ਹਰਬਾ ਵਰਤਣ ਤੇ ਕੲੀ ਮਾਮਲਿਆ ਵਿਚ ਅੱਕ ਚੱਬਣ ਦੀ ਨੌਬਤ ਆਈ ਦੇਖੀ ਜਾ ਸਕਦੀ ਹੈ।
ਪਾਰਟੀ ਦੀ ਸੀਨੀਅਰ (ਕੇਂਦਰੀ ) ਲੀਡਰਸ਼ਿਪ ਜੋ ਕੁੱਝ ਕਰ ਰਹੀ ਹੈ, ਨਿਰਸੰਦੇਹ ਉਸ ਨਾਲ ਹੁਣ ਤੱਕ ਪਾਰਟੀ ਨੁੰ ਨੁਕਸਾਨ ਹੋਇਆ ਹੈ। ਅੱਗੇ ਬੋਚ ਬੋਚ ਕਦਮ ਚੁੱਕਣੇ ਚਾਹੀਦੇ ਹਨ।

Newsletter

Get our products/news earlier than others, let’s get in touch.