Loading...

ਭਾਰਤੀ ਕ੍ਰਿਕਟ ਖਿਡਾਰੀਆਂ ਦਾ ਰੋਮੈਂਟਿਕ ਅੰਦਾਜ਼

 ਮਨੋਜ ਤਿਵਾਰੀ ਅਤੇ ਅਸ਼ੋਕ ਡਿੰਡਾ ਪਤਨੀਆਂ ਨਾਲ ਪੁੱਜੇ ਤਾਜ ਮਹਿਲ

 
ਆਗਰਾ (ਪੀ ਐਨ ਟੀ ਬਿੳਰੋ) : ਬੀਤੇ ਦਿਨੀਂ ਮਨੋਜ ਤਿਵਾਰੀ ਅਤੇ ਅਸ਼ੋਕ ਡਿੰਡਾ ਆਪਣੀਆਂ ਪਤਨੀਆਂ ਨਾਲ ਸ਼ਹਿਨਸ਼ਾਹ ਸ਼ਾਹਜਹਾਨ ਵੱਲੋਂ ਮੁਮਤਾਜ਼ ਦੀ ਯਾਦ ‘ਚ ਤਿਆਰ ਕੀਤੀ ਗਈ ਮੋਹੱਬਤ ਦੀ ਨਿਸ਼ਾਨੀ ਤਾਜ ਮਹਿਲ ‘ਚ ਰੋਮੈਂਟਿਕ ਅੰਦਾਜ਼ ‘ਚ ਨਜਰ ਆਏ।

indian cricketers

ਕ੍ਰਿਕਟਰ ਮਨੋਜ ਤਿਵਾਰੀ ਅਤੇ ਅਸ਼ੋਕ ਡਿੰਡਾ ਨੂੰ ਤਾਜ ਮਹਿਲ ‘ਚ ਆਪਣੀਆਂ ਪਤਨੀਆਂ ਨਾਲ ਸੈਰ ਕਰਦੇ ਦੇਖਿਆ ਗਿਆ। ਦੋਨਾ ਨੇ ਆਪਣੀਆਂ ਪਤਨੀਆਂ ਨਾਲ ਤਾਜ ਮਹਿਲ ‘ਚ ਬਿਤਾਏ ਸਮੇਂ ਦੀਆਂ ਤਸਵੀਰਾਂ ਫੈਨਸ ਨਾਲ ਸਾਂਝੀਆਂ ਕੀਤੀਆਂ।

indian cricketers

ਕ੍ਰਿਕਟਰ ਮਨੋਜ ਤਿਵਾਰੀ ਪਤਨੀ ਸੁਸ਼ਮਿਤਾ ਰਾਏ ਨਾਲ ਮੰਗਲਵਾਰ ਸਵੇਰੇ ਲਗਭਗ 10 ਵਜੇ ਤਾਜ ਮਹਿਲ ਪਹੁੰਚੇ। ਤਾਜ ਦੀ ਖੂਬਸੂਰਤੀ ਨੂੰ ਵੇਖ ਮਨੋਜ ਤਿਵਾਰੀ ਵੀ ਇਸਦੇ ਫੈਨ ਹੋ ਗਏ। ਉਨ੍ਹਾਂ ਨੇ ਡਾਇਨਾ ਚੇਅਰ ‘ਤੇ ਤਸਵੀਰਾਂ ਖਿਚਵਾਈਆਂ ।

indian cricketers

ਭਾਰਤ ਲਈ 13 ਵਨਡੇ ਮੈਚ ਖੇਡ ਚੁੱਕੇ ਅਸ਼ੋਕ ਡਿੰਡਾ ਨੇ ਵੀ ਆਪਣੀ ਪਤਨੀ ਸ਼ਰੇਸੀ ਰੁਦਰਾ ਨਾਲ ਰੋਮੈਂਟਿਕ ਅੰਦਾਜ਼ ‘ਚ ਤਸਵੀਰਾਂ ਖਿਚਵਾਈਆਂ।

Newsletter

Get our products/news earlier than others, let’s get in touch.