Loading...

ਰਾਜਪੁਰਾ ਤੋਂ ਕਾਂਗਰਸੀ ਉਮੀਦਵਾਰ ਹਰਦਿਆਲ ਕੰਬੋਜ਼ ਦਾ ਪਲੜਾ ਭਾਰੀ

ਹਲਕੇ ਦੇ ਵੋਟਰ ਚਾਹੁੰਦੇ ਨੇ ਵਿਕਾਸ

ਰਾਜਪੁਰਾ (ਪੀ ਐਨ ਟੀ ਬਿਊਰੋ): ਪੰਜਾਬ ਅੰਦਰ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਮਾਹੌਲ ਕਾਫੀ ਗਰਮਾਉਂਦਾ ਜਾ ਰਿਹਾ ਹੈ। ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮੌਜੂਦਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਉਹਨਾਂ ਤੇ ਆਪਣਾ ਭਰੋਸਾ ਪ੍ਰਗਟਾਇਆ ਹੈ।
ਕਾਂਗਰਸ ਹਾਈਕਮਾਂਡ ਵੱਲੋਂ ਹਰਦਿਆਲ ਸਿੰਘ ਕੰਬੋਜ ਨੂੰ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਦਬਾਰਾ ਉਮੀਦਵਾਰ ਬਣਾਏ ਜਾਣ ਤੇ ਹਲਕੇ ਦੇ ਲੋਕਾਂ ਅੰਦਰ ਖੁਸੀ ਦੀ ਲਹਿਰ ਆਮ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸ੍ਰ ਕੰਬੋਜ ਹਲਕਾ ਰਾਜਪੁਰਾ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੁੱਚੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਉਹ ਆਪਣਾ ਫਰਜ਼ ਸਮਝਦੇ ਹਨ। ਇਹਨਾਂ ਕਾਰਨਾਂ ਕਰਕੇ ਹੀ ਹਲਕਾ ਰਾਜਪੁਰਾ ਅੰਦਰ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੇ ਹੱਕ ਵਿੱਚ ਇੱਕ ਲਹਿਰ ਚੱਲ ਰਹੀ ਹੈ ਜਿਸਨੇ ਵਿਰੋਧੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਵੱਖ ਵੱਖ ਸਰਵੇ ਕੰਪਨੀਆਂ ਵੱਲੋਂ ਕਰਵਾਏ ਗਏ ਸਰਵੇਖਣਾਂ ਦੇ ਅਧਾਰ ਤੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਹਲਕੇ ਦੇ ਬਹੁਮਤ ਵੋਟਰ ਲਗਾਤਾਰ ਦੂਸਰੀ ਵਾਰ ਹਰਦਿਆਲ ਸਿੰਘ ਕੰਬੋਜ਼ ਨੂੰ ਵਿਧਾਇਕ ਬਣਾਉਣ ਦੇ ਹੱਕ ਵਿੱਚ ਹਨ।ਰਾਜਪੁਰਾ ਸ਼ਹਿਰ ਦੇ ਨਾਲ ਨਾਲ ਪੇਂਡੂ ਖੇਤਰ ਵਿੱਚ ਵੀ ਉਹਨਾਂ ਦਾ ਕਾਫੀ ਬੋਲਬਾਲਾ ਹੈ।ਜਿਸ ਕਰਕੇ ਇਸ ਵਾਰ ਉਹਨਾਂ ਦੀ ਜਿੱਤ ਲੱਗਭਗ ਯਕੀਨੀ ਹੀ ਬਣੀ ਹੋਈ ਹੈ। ਇਸ ਤੋਂ ਇਲਾਵਾ ਹਲਕੇ ਅੰਦਰ ਉਹਨਾਂ ਵੱਲੋਂ ਬਣਾਈ ਸਾਂਝ ਦੇ ਚਲਦਿਆਂ ਵੋਟਰ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਉਹਨਾਂ ਨੂੰ ਮਿਲਦੇ ਹਨ ਅਤੇ ਆਪਣੇ ਦੁੱਖ ਸੁੱਖ ਉਹਨਾ ਨਾਲ ਸਾਂਝੇਂ ਕਰਦੇ ਹਨ। ਸ਼ਹਿਰ ਰਾਜਪੁਰਾ ਭਾਵੇਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਹਰਦਿਆਲ ਕੰਬੋਜ਼ ਵੱਲੋਂ ਆਪਣੀ ਕਾਬਲੀਅਤ ਅਤੇ ਵੋਟਰਾਂ ਨੂੰ ਦਿੱਤੇ ਭਰੋਸੇ ਨਾਲ ਉਹਨਾਂ ਵਿਧਾਨ ਸਭਾ ਦੀਆਂ 2012 ਚੋਣਾਂ ਵਿੱਚ ਅਕਾਲੀ ਭਾਜਪਾ ਦੇ ਸਾਂਝੇਂ ਉਮੀਦਵਾਰ ਨੂੰ ਹਰਾ ਕੇ ਭਾਜਪਾ ਦੇ ਇਸ ਗੜ੍ਹ ਨੂੰ ਤੋੜ ਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਅੱਜ ਹਲਕਾ ਰਾਜਪੁਰਾ ਦੇ ਵੋਟਰ ਹਰਦਿਆਲ ਕੰਬੋਜ ਨੂੰ ਆਪਣਾ ਬੇਹਤਰੀਨ ਉਮੀਦਵਾਰ ਦੱਸਦੇ ਨਹੀਂ ਥੱਕਦੇ। ਭਾਵੇਂ ਪੰਜਾਬ ਅੰਦਰ ਮੌਜੂਦਾ ਸਮੇਂ ਅਕਾਲੀ ਭਾਜਪਾ ਸਰਕਾਰ ਸੀ ਪਰ ਫਿਰ ਵੀ ਉਹਨਾਂ ਵੱਲੋਂ ਹਲਕੇ ਦੇ ਲੋਕਾਂ ਦੀ ਹਰ ਇੱਕ ਮੰਗ ਦਾ ਖਿਆਲ ਰੱਖਦਿਆਂ ਆਪਣੀ ਸੂਝਬੂਝ ਸਦਕਾ ਉਸ ਨੂੰ ਪੂਰਾ ਕਰਵਾਇਆ ਤੇ ਹਲਕੇ ਦੇ ਵਿਕਾਸ ਨੂੰ ਲੀਹਾਂ ਤੇ ਪਾ ਕੇ ਰੱਖਿਆ।
ਹਲਕੇ ਦੇ ਵੋਟਰ ਹਰਮੀਤ ਸਿੰਘ, ਭੋਲਾ ਰਾਮ, ਬੰਸੀ ਲਾਲ, ਮਾਨ ਸਿੰਘ, ਰਮਨ ਅਰੋੜਾ ਰਾਜਪੁਰਾ, ਰੇਖੀ ਰਾਣੀ, ਪਰਮੋਦ ਸ਼ਰਮਾ, ਗਿੰਨੀ ਖੱਤਰੀ, ਮੰਟੂ ਅਰੋੜਾ, ਬਰਿੰਦਰ ਸਿੰਘ ਸਨੇਹੀ, ਰਾਮ ਸਿੰਘ ਸਹੋਤਾ, ਅਮਨਪਾਲ ਸਿੰਘ ਵਿਰਕ, ਗਗਨਦੀਪ ਅਰੋੜਾ ਆਦਿ ਨੇ ਹਰਦਿਆਲ ਸਿੰਘ ਕੰਬੋਜ ਦੀ ਜਿੱਤ ਨੂੰ ਯਕੀਨੀ ਦੱਸਿਆ।

Newsletter

Get our products/news earlier than others, let’s get in touch.