Loading...

‘ਕਾਂਗਰਸ ‘ਚ ਸ਼ਾਮਿਲ ਹੋਣ ਦੀਆਂ ਖਬਰਾਂ ਗਲਤ’

ਨਵੀਂ ਦਿੱਲੀ – ਹਰਭਜਨ ਸਿੰਘ ਨੇ ਲਗਾਤਾਰ ਕਾਂਗਰਸ ‘ਚ ਸ਼ਾਮਿਲ ਹੋਣ ਦੀਆਂ ਆ ਰਹੀਆਂ ਖਬਰਾਂ ‘ਤੇ ਚੁੱਪੀ ਤੋੜੀ ਹੈ ਅਤੇ ਮਾਮਲੇ ‘ਚ ਟਵੀਟ ਕਰਕੇ ਆਪਣਾ ਪੱਖ ਰੱਖਿਆ ਹੈ। ਭੱਜੀ ਨੇ ਟਵੀਟ ਕਰਕੇ ਇਸ ਮਾਮਲੇ ‘ਚ ਆਪਣੇ ਚਾਹੁਣ ਵਾਲਿਆਂ ਅਤੇ ਫੈਨਸ ਨਾਲ ਇਸ ਅਫਵਾਹ ਦੇ ਗਲਤ ਹੋਣ ਦੀ ਖਬਰ ਸਾਂਝੀ ਕੀਤੀ। ਭੱਜੀ ਨੇ ਬੜੇ ਸਾਫ-ਸਪਸ਼ਟ ਲਫਜਾਂ ‘ਚ ਕਿਹਾ ਕਿ ਉਨ੍ਹਾਂ ਦਾ ਅਜੇ ਕਿਸੇ ਪਾਰਟੀ ‘ਚ ਰਾਜਨੀਤੀ ‘ਚ ਸ਼ਾਮਿਲ ਹੋਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ।
ਕੀ ਸੀ ਅਫਵਾਹ ?
ਖਬਰਾਂ ਸਨ ਕਿ ਦਿੱਗਜ ਕ੍ਰਿਕਟਰ ਹਰਭਜਨ ਸਿੰਘ ਕਾਂਗਰਸ ‘ਚ ਸ਼ਾਮਿਲ ਹੋ ਸਕਦੇ ਹਨ। ਖਬਰਾਂ ਇਹ ਵੀ ਸਨ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ‘ਚ ਭੱਜੀ ਜਲੰਧਰ ਤੋਂ ਕਾਂਗਰਸ ਲਈ ਚੋਣ ਲੜ ਸਕਦੇ ਹਨ। ਪਰ ਹੁਣ ਭੱਜੀ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕਰਦਿਆਂ ਦੱਸਿਆ ਹੈ ਕਿ ਇਹ ਸਭ ਅਫਵਾਹਾਂ ਗਲਤ ਹਨ।

Newsletter

Get our products/news earlier than others, let’s get in touch.