Loading...

ਹਲਕਾ ਸ਼ੁਤਰਾਣਾ ‘ਚ ਹੋਵੇਗਾ ਜਬਰਦਸ਼ਤ ਮੁਕਾਬਲਾ

Report By : Jagtar Singh Dhandial

Report By : Jagtar Singh Dhandial

ਅਕਾਲੀ ਦਲ ਤੇ ਕਾਂਗਰਸ ‘ਚ ਹੋ ਸਕਦੀ ਐ ਮੁੱਖ ਟੱਕਰ, ਆਪ ਨੂੰ ਵੀ ਨਹੀਂ ਕੀਤਾ ਜਾ ਸਕਦਾ ਅੱਖੋਂ ਪਰੋਖੇ

ਪਾਤੜਾਂ  (ਪੀ ਐਨ ਟੀ ਬਿਊਰੋ) ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਨੂੰ ਲੈ ਵਿਧਾਨ ਸਭਾ ਹਲਕਾ ਸ਼ੁਤਰਾਣਾ (ਰਿਜ਼ਰਵ) ਵਿੱਚ ਇਸ ਵਾਰ ਜਬਰਦਸ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।ਭਾਵੇਂ ਇਸ ਵਾਰ ਸਮੁੱਚੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੈਦਾਨ ਵਿੱਚ ਆਉਣ ਨਾਲ ਤਿਕੋਣੀ ਟੱਕਰ ਬਣ ਗਈ ਹੈ ਪ੍ਰੰਤੂ ਹਲਕਾ ਸ਼ੁਤਰਾਣਾ ਤੋਂ ਮੁੱਖ ਮੁਕਾਬਲਾ ਅਕਾਲੀ ਭਾਜਪਾ ਉਮੀਦਵਾਰ ਵਨਿੰਦਰ ਕੌਰ ਲੂੰਬਾ ਤੇ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਦੇ ਵਿਚਕਾਰ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਲਵਿੰਦਰ ਕੌਰ ਹਰਿਆਊ ਨੂੰ ਅਜੇ ਖੁਦ ਦੀ ਪਾਰਟੀ ਦੇ ਹੀ ਵਲੰਟੀਅਰਾਂ ਨਾਲ ਦੋ ਹੱਥ ਕਰਨੇ ਪੈ ਰਹੇ ਜਿਹੜੇ ਕਿ ਉਹਨਾਂ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਗਏ ਸਨ।

ਵਿਧਾਨ ਸਭਾ 2012 ਚੋਣਾਂ ‘ਚ ਕੀ ਰਹੇ ਸੀ ਨਤੀਜੇ !
ਜੇਕਰ ਪਿਛਲੀਆਂ 2012 ਦੀਆਂ ਵਿਧਾਨ ਸਭਾ ਚੋਣਾਂ ਤੇ ਨਜ਼ਰ ਮਾਰੀਏ ਤਾਂ ਪਹਿਲੀ ਵਾਰ ਰਾਜਨੀਤੀ ਵਿੱਚ ਆਏ ਅਕਾਲੀ ਵਿਧਾਇਕ ਵਨਿੰਦਰ ਕੌਰ ਲੂੰਬਾ 47764 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨੂੰ 772  ਵੋਟਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਸੀ।ਪੀਪਲਜ਼ ਪਾਰਟੀ ਪੰਜਾਬ ਦੇ ਉਮੀਦਵਾਰ ਮੇਜ਼ਰ ਸਿੰਘ ਨੂੰ 16677 ਵੋਟਾਂ ਤੇ ਹੀ ਸਬਰ ਕਰਨਾ ਪਿਆ ਸੀ। ਹੁਣੇ ਹੁਣੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ  ਵਿੱਚ ਸ਼ਾਮਲ ਹੋਏ ਮੰਗਤ ਘੱਗਾ 2012 ਵਿੱਚ ਵੀ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜ੍ਹੇ ਸੀ ਜਿਹਨਾਂ ਨੂੰ ਸ਼ਿਰਫ 1153 ਵੋਟਾਂ ਹੀ ਮਿਲੀਆਂ ਸਨ ਜਿਸ ਕਰਕੇ ਅਕਾਲੀ ਦਲ ਨੇ ਇਸ ਵਾਰ ਇਹਨਾਂ ਨੂੰ ਕੋਈ ਬਹੁਤੀ ਤਵੱਜ਼ੋ ਨਹੀਂ ਦਿੱਤੀ।

Assembly Election 2012

election2012


ਲੋਕ ਸਭਾ ਚੋਣਾਂ 2014 ‘ਚ ਹਲਕਾ ਸੁਤਰਾਣਾ ਦੀ ਸਥਿਤੀ
ਇਸ ਤੋਂ ਇਲਾਵਾ 2017 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਚੋਣ ਕਿਆਸਰਾਈਆਂ ਲਾਉਣ ਤੋਂ ਪਹਿਲਾਂ  ਆਪਾਂ 2014 ਦੀਆਂ ਲੋਕ ਸਭਾ ਚੋਣਾਂ ਤੇ ਵੀ ਨਜ਼ਰ ਮਾਰੀਏ ਤਾਂ ਹਲਕਾ ਸੂਤਰਾਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ੍ਹੇ ਧਰਮਵੀਰ ਗਾਂਧੀ ਨੇ ਇਸ ਹਲਕੇ ਤੋਂ  39587 ਵੋਟਾਂ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅਕਾਲੀ ਦਲ ਦੇ ਦੀਪਇੰਦਰ ਢਿੱਲੋਂ 35401 ਵੋਟਾਂ ਲੈ ਕੇ ਦੂਸਰੇ ਸਥਾਨ ਤੋਂ ਰਹੇ ਸੀ ਅਤੇ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ 33660 ਵੋਟਾਂ ਨਾਲ ਤੀਸਰੇ ਸਥਾਨ ਤੇ ਸਬਰ ਕਰਨਾ ਪਿਆ ਸੀ। ਪਰ ਧਰਮਵੀਰ ਗਾਂਧੀ ਦੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਣ ਕਰਕੇ ਹੁਣ ਹਾਲਾਤ ਬਦਲ ਚੁੱਕੇ ਹਨ।

Parliamentary Election 2014

election2014

ਲੋਕ ਸਭਾ 2014 ਚੋਣਾਂ ਜਿੱਤਣ ਤੋਂ ਬਾਅਦ ਆਪ ‘ਚ ਕੀ ਆਇਆ ਫਰਕ
ਜੇਕਰ ਹੁਣ ਆਪਾਂ ਆਉਣ ਵਾਲੇ 2017 ਵਿਧਾਨ ਸਭਾ ਚੋਣਾਂ ਦੇ ਮਹਾਯੁੱਧ ਦਾ ਲੇਖਾ ਜੋਖਾ ਦੇਖੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਆਪ ਦੀ ਜਬਰਦਸਤ ਹਨੇਰੀ ਹੋਣ ਦੇ ਬਾਵਜੂਦ ਅਤੇ ਖੁਦ ਡਾਕਟਰ ਧਰਮਵੀਰ ਗਾਂਧੀ ਦਾ ਇਮਾਨਦਾਰ ਅਤੇ ਉੱਚੀ ਸਖਸੀਅਤ ਦਾ ਮਾਲਕ ਹੋਣ ਕਰਕੇ ਅਕਾਲੀ ਦਲ ਨਾਲੋਂ ਸਿਰਫ 4186  ਵੋਟਾਂ ਵੱਧ ਮਿਲੀਆਂ ਸਨ ਪਰ 3 ਸਾਲ ਦੇ ਇਸ ਵਕਫੇ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ‘ਚ ਕਾਫੀ ਉਥਲ ਪੁਥਲ ਹੋਈ ਅਤੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਵੀ ਕਾਫੀ ਭ੍ਰਿਸਟਾਚਾਰ ਦੇ ਇਲਜਾਮ ਖੁਦ ਪਾਰਟੀ ਵਲੰਟੀਅਰਾਂ ਵੱਲੋਂ ਲਗਾਏ ਜਾ ਚੁੱਕੇ ਹਨ ਤਾਂ ਇਸ ਸਭ ਦੇ ਚਲਦੇ ਹਲਕਾ ਸ਼ੁਤਰਾਣਾ ਵਿੱਚ ਵੀ ਆਮ ਆਦਮੀ ਦਾ ਗਰਾਫ ਕੁੱਝ ਹੱਦ ਤੱਕ ਗਿਰਿਆ ਹੈ। ਇਸ ਤੋਂ ਇਲਾਵਾ 2017 ਦੀਆਂ ਚੋਣਾਂ ਲਈ ਪਾਰਟੀ ਉਮੀਦਵਾਰ ਬਣਾਈ ਗਈ ਪਲਵਿੰਦਰ ਕੌਰ ਹਰਿਆਊ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ‘ਚ ਵੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਵੱਲੋਂ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਪਾਰਟੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਜਿਸ ਦੇ ਚਲਦਿਆਂ ਅਸੀਂ ਸਮਝ ਸਕਦੇ ਹਾਂ ਕਿ ਹਲਕਾ ਸ਼ੁਤਰਾਣਾ ਅੰਦਰ ਆਮ ਆਦਮੀ ਪਾਰਟੀ ਦਾ ਅਧਾਰ 2014 ਵਾਲਾ ਨਹੀਂ ਰਿਹਾ।

ਅਕਾਲੀ ਦਲ ਤੇ ਕਾਂਗਰਸ ਦੀ ਕੀ ਐ ਸਥਿਤੀ !
ਹੁਣ ਗੱਲ ਕਰਦੇ ਹਾਂ ਮੁੱਖ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੀ ਜਿਹਨਾਂ ਦੇ ਪਿਛਲੇ 2 ਚੋਣਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ 2012 ਵਿਧਾਨ ਸਭਾ ਚੋਣਾਂ ‘ਚ ਅਕਾਲੀ ਉਮੀਦਵਾਰ ਵਨਿੰਦਰ ਕੌਰ ਲੂੰਬਾ ਨੇ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨੂੰ  772 ਵੋਟਾਂ ਦੇ ਫਰਕ ਨਾਲ ਹਰਾਇਆ ਸੀ।  2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨੇ ਉਸ ਸਮੇਂ ਦੇ ਅਕਾਲੀ ਉਮੀਦਵਾਰ ਹਮੀਰ ਸਿੰਘ ਘੱਗਾ ਨੂੰ 2595   ਵੋਟਾਂ ਨਾਲ ਹਰਾ ਕੇ ਚੋਣ ਜਿੱਤੀ ਸੀ ਭਾਵ ਇਸ ਹਲਕੇ ਤੋਂ ਮੁਕਾਬਲਾ ਟੱਕਰ ਦਾ ਹੀ ਰਹਿੰਦਾ ਰਿਹਾ ਹੈ ਪਰ 2014 ਦੀਆਂ ਲੋਕ ਸਭਾ ਚੋਣਾ ਮੌਕੇ ਅਕਾਲੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨਾਲੋਂ 1741 ਵੋਟਾਂ ਵੱਧ ਪ੍ਰਾਪਤ ਕਰਕੇ ਅਕਾਲੀ ਦਲ ਦਾ ਦਬਦਬਾ ਕਾਇਮ ਕਾਂਗਰਸ ਨਾਲੋਂ ਉੱੋਪਰ ਰੱਖਿਆ ਸੀ।
2009’ਚ ਹੋਈਆਂ ਲੋਕ ਸਭਾ ਚੋਣਾਂ ਮੌਕੇ ਵੀ ਪਟਿਆਲਾ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਹਲਕੇ ਸੁਤਰਾਣਾ ਤੋਂ ਮਹਾਰਾਣੀ ਪ੍ਰਨੀਤ ਕੌਰ ਨਾਲੋਂ 122 ਵੋਟਾਂ ਵੱਧ ਹਾਸ਼ਲ ਕੀਤੀਆ ਸਨ।
ਉਰੋਕਤ ਅੰਕੜਿਆਂ ਤੇ ਜੇਕਰ ਆਪਾਂ ਸਰਸਰੀ ਨਜ਼ਰ ਵੀ ਮਾਰੀਏ ਤਾਂ ਇਹ ਗੱਲ ਸਪੱਸਟ ਤੌਰ ਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਹਲਕਾ ਸ਼ੁਤਰਾਣਾ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਮੌਕੇ ਆਪਣੇ ਅਲੱਗ ਹੀ ਰੰਗ ਵਖੇਰਦਾ ਰਿਹਾ ਹੈ। ਪਿਛਲੀਆਂ 2014 ਅਤੇ 2009 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸੀ ਉਮੀਦਵਾਰ ਖੁਦ ਮਹਾਰਾਣੀ ਪਰਨੀਤ ਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਪਰੋਕਤ ਤੱਥਾਂ ਦੇ ਅਧਾਰ ਤੇ  2017 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਖ ਮੁਕਾਬਲਾ ਅਕਾਲੀ ਭਾਜਪਾ ਅਤੇ ਕਾਂਗਰਸੀ ਉਮੀਦਵਾਰ ਵਿੱਚ ਹੋਣ ਦੀ ਸੰਭਾਵਨਾ ਹੈ ਪਰ ਆਮ ਆਦਮੀ ਪਾਰਟੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਭੁਗਤਣ ਵਾਲੀ ਵੋਟ ਪ੍ਰਤੀਸਤ ਹੀ ਅਕਾਲੀ ਜਾਂ ਕਾਗਰਸੀ ਉਮੀਦਵਾਰ ਦੀ ਜਿੱਤ ਤੈਅ ਕਰੇਗੀ। ਬਾਕੀ ਦੁਨੀਆ ਵਿੱਚ ਕੁੱਝ ਵੀ ਅਸੰਭਵ ਨਹੀਂ।

Assembly Election Results 2007

election2007

Parliamentary Election 2009

election2009

 

Newsletter

Get our products/news earlier than others, let’s get in touch.