Loading...

ਈਦ-ਏ-ਮਿਲਾਦ ਦੀ ਛੁੱਟੀ 13 ਦੀ ਥਾਂ 12 ਦਸੰਬਰ ਨੂੰ

jama_masjid_delhi

ਨਵੀਂ ਦਿੱਲੀ : ਸਰਕਾਰੀ ਅਧਿਕਾਰੀਆਂ ਲਈ ਇਸ ਹਫਤੇ ਦੇ ਅਖੀਰ ਵਿਚ ਛੁੱਟੀ ਹੋਵੇਗੀ। ਕੇਂਦਰ ਨੇ ਪੈਗੰਬਰ ਮੁਹੰਮਦ ਦੀ ਜਯੰਤੀ ‘ਈਦ-ਏ-ਮਿਲਾਦ’ ਲਈ ਛੁੱੱਟੀ ਮੰਗਲਵਾਰ ਦੀ ਬਜਾਏ ਸੋਮਵਾਰ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਨੇ ਅੱਜ ਇਕ ਸਰਕੂਲਰ ਜਾਰੀ ਕਰ ਕੇ ਕਿਹਾ ਕਿ ਅਮਲਾ ਮੰਤਰਾਲਾ ਦੇ ਨੋਟਿਸ ‘ਚ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ ਕਿ ਈਦ-ਏ-ਮਿਲਾਦ 12 ਦਸੰਬਰ ਨੂੰ ਹੈ ਨਾ ਕਿ 13 ਦਸੰਬਰ ਨੂੰ। ਇਸ ਲਈ ਇਸ ਤਿਓਹਾਰ ਦੀ ਛੁੱਟੀ ਹੁਣ 13 ਦੀ ਬਜਾਏ 12 ਦਸੰਬਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ।

Newsletter

Get our products/news earlier than others, let’s get in touch.