Loading...

ਚੋਣਾਂ ਚ ਨਸ਼ਿਆਂ ਦੀ ਵਰਤੋਂ ਰੋਕਣ ਲਈ ਪੰਜਾਬ ਦੇ ਇਤਿਹਾਸ ‘ਚ ਵੱਡਾ ਫੈਸਲਾ

43 ਅਫ਼ਸਰਾਂ ਨੂੰ ਰਾਜ ਵਿੱਚ ਚੋਣਾਂ ਚ ਨਸ਼ਿਆਂ ਦੀ ਵਰਤੋਂ ਰੋਕਣ ਲਈ  ਕੀਤਾ ਜਾਵੇਗਾ ਤਾਇਨਾਤ

ਚੰਡੀਗੜ੍ਹ (ਪੀ ਐਨ ਟੀ ਬਿੳਰੋ) : ਕੇਂਦਰੀ ਨਾਰਕੌਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ 43 ਅਫ਼ਸਰਾਂ ਨੂੰ ਰਾਜ ਵਿੱਚ ਚੋਣਾਂ ’ਚ ਨਸ਼ਿਆਂ ਦੀ ਵਰਤੋਂ ਰੋਕਣ ਲਈ ਤਾਇਨਾਤ ਕੀਤਾ ਜਾਵੇਗਾ। ਇਹ ਅਫ਼ਸਰ ਚੋਣ ਕਮਿਸ਼ਨ ਦੇ ਅੱਖਾਂ ਤੇ ਕੰਨਾਂ ਵਜੋਂ ਕੰਮ ਕਰਨਗੇ, ਜਿਨ੍ਹਾਂ ਨੂੰ ਨੀਮ ਫ਼ੌਜੀ ਦਸਤਿਆਂ ਦੇ ਪੰਜ-ਪੰਜ ਜਵਾਨ ਵੀ ਦਿੱਤੇ ਜਾਣਗੇ। ਇਹ ਪੰਜਾਬ ਚੋਣਾ ਦੇ ਇਤਿਹਾਸ ਵਿੱਚ ਪਹਿਲੀ ਹੋਵੇਗਾ। ਇਹ ਅਫ਼ਸਰ ਸਿੱਧੇ ਚੋਣ ਕਮਿਸ਼ਨ ਨੂੰ ਰਿਪੋਰਟ ਕਰਨਗੇ ਤੇ ਵੋਟਰਾਂ ਨੂੰ ਨਸ਼ਿਆਂ ਰਾਹੀਂ ਲੁਭਾਏ ਜਾਣ ਤੋਂ ਰੋਕਣ ਲਈ ਪੰਜਾਬ ਪੁਲੀਸ ਦੇ ਬਰੋ-ਬਰਾਬਰ ਨਿਗਰਾਨੀ ਤੇ ਕਾਰਵਾਈ ਕਰਨਗੇ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਪੰਜਾਬ ਪੁਲੀਸ ਉਤੇ ਹਾਕਮ ਅਕਾਲੀ ਦਲ ਦੀ ਸ਼ਹਿ ’ਤੇ ਨਸ਼ਾ ਸਮਗਲਰਾਂ ਦਾ ਸਾਥ ਦੇਣ ਦੇ ਦੋਸ਼ ਲਾਏ ਜਾ ਰਹੇ ਹਨ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਐਨਸੀਬੀ ਅਧਿਕਾਰੀਆਂ ਦੀ ਟੀਮ ਨੇ ਪਹਿਲਾਂ ਹੀ ਪੰਜਾਬ ਭਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਹਰੇਕ ਅਫ਼ਸਰ ਨੂੰ ਐਸਐਚਓ ਵਾਲੇ ਅਖ਼ਤਿਆਰ ਹਾਸਲ ਹੋਣਗੇ। ਉਹ ਛਾਪੇ ਮਾਰ ਸਕਣਗੇ, ਜ਼ਬਤੀਆਂ ਕਰ ਸਕਣਗੇ ਅਤੇ ਚੋਣ ਕਮਿਸ਼ਨ ਨੂੰ ਰਿਪੋਰਟ ਕਰ ਸਕਣਗੇ। ਉਹ ਵਾਹਨਾਂ ਨੂੰ ਰੋਕ ਸਕਣਗੇ, ਘਰਾਂ ਦੀ ਤਲਾਸ਼ੀ ਲੈ ਸਕਣਗੇ ਤੇ ਜਾਂਚ ਕਰ ਸਕਣਗੇ।’’

Newsletter

Get our products/news earlier than others, let’s get in touch.