Loading...

ਹਲਕਾ ਸ਼ੁਤਰਾਣਾ ਦੀ ਰਾਜਨੀਤਕ ਹਵਾ ਬੀਬੀ ਲੂੰਬਾ ਦੇ ਹੱਕ ‘ਚ

ਹਲਕਾ ਸ਼ੁਤਰਾਣਾ ਦੀ ਰਾਜਨੀਤਕ ਹਵਾ ਬੀਬੀ ਲੂੰਬਾ ਦੇ ਹੱਕ ‘ਚ
ਵਿਰੋਧੀ ਪਾਰਟੀਆਂ ਦੀ ਉੱਡੀ ਨੀਂਦ

ਪਟਿਆਲਾ (ਪੀ.ਐਨ.ਟੀ ਬਿਊਰੋ)
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਰਾਜਨੀਤਕ ਫਿਜ਼ਾ ‘ਚ ਅਕਾਲੀ ਭਾਜਪਾ ਦੇ ਸਾਂਝੇਂ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਦਾ ਦਬਦਬਾ ਇਸ ਕਦਰ ਬਣਿਆ ਹੋਇਆ ਕਿ ਹਲਕੇ ਦੇ ਬੱਚੇ, ਬੁੱਢੇ, ਨੌਜਵਾਨ ਅਤੇ ਬੀਬੀਆਂ ਸਭ ਉਹਨਾਂ ਨੂੰ ਆੁਉਣ ਵਾਲੇ ਚੋਣ ਮੁਕਾਬਲੇ ਵਿੱਚ ਵਿਰੋਧੀਆਂ ਤੋਂ ਕਾਫੀ ਅੱਗੇ ਦੱਸ ਰਹੇ ਹਨ। ਵੱਖ ਵੱਖ ਸਰਵੇਖਣਾਂ ਦੇ ਅਧਾਰ ਤੇ ਤਿਆਰ ਕੀਤੀ ਇਸ ਰਿਪੋਰਟ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਹਲਕਾ ਸ਼ੁਤਰਾਣਾ ਦਾ ਜੋ ਵਿਕਾਸ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਰਵਾਇਆ ਹੈ ਉਸ ਸਦਕਾ ਵੋਟਰ ਬੀਬੀ ਲੂੰਬਾ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਐਮ.ਐਲ.ਏ ਹੋਣ ਦਾ ਖਿਤਾਬ ਦੇ ਰਹੇ ਹਨ।
ਇਸ ਤੋਂ ਇਲਾਵਾ ਪਾਤੜਾਂ ਅੰਦਰ ਬਣਾਇਆ ਦਫਤਰ ਅਤੇ ਹਲਕੇ ਅੰਦਰ ਉਹਨਾਂ ਦੀ ਹਾਜ਼ਰੀ ਦੀ ਵੀ ਵੋਟਰਾਂ ਨੇ ਸਲਾਘਾ ਕੀਤੀ ਹੈ। ਇਸ ਤੋਂ ਇਲਾਵਾ ਬੀਬੀ ਵਨਿੰਦਰ ਕੌਰ ਲੂੰਬਾ ਦਾ ਮਿਲਾਪੜਾ ਸੁਭਾਅ, ਹਰ ਇੱਕ ਦੇ ਦੁਖ-ਸੁੱਖ ਵਿੱਚ ਸ਼ਰੀਕ ਹੋਣ ਵਾਲੀ ਇਨਸਾਨੀਅਤ, ਕਰਵਾਏ ਗਏ ਵਿਕਾਸ ਉਹਨਾਂ ਨੂੰ ਵਿਰੋਧੀਆਂ ਤੋਂ ਕਾਫੀ ਉੱਪਰ ਦਿਖਾ ਰਹੇ ਹਨ। ਹਲਕੇ ਦੇ ਅਕਾਲੀ ਆਗੂਆਂ ਦੀ ਇੱਕਜੁਟਤਾ ਵੀ ਉਹਨਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ।

Newsletter

Get our products/news earlier than others, let’s get in touch.