Loading...

ਸੁਖਬੀਰ ਬਾਦਲ ਭਾਂਵੇ ਤਿੰਨ ਹਲਕਿਆਂ ਤੋ ਚੋਣ ਲੜੇ

bhagwant-maan

ਸੁਖਬੀਰ ਬਾਦਲ ਭਾਂਵੇ ਤਿੰਨ ਹਲਕਿਆਂ ਤੋ ਚੋਣ ਲੜੇ, ਮੈਂ ਉਥੋਂ ਹੀ ਚੋਣ ਲੜਾਂਗਾ : ਸਾਂਸਦ ਭਗਵੰਤ ਮਾਨ
ਫਤਹਿਗੜ ਸਾਹਿਬ : ਸਾਂਸਦ ਭਗਵੰਤ ਮਾਨ ਕਿਹਾ ਕਿ ਸੂਬਾ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਾਵੇਂ ਤਿੰਨ ਹਲਕਿਆਂ ਤੋ ਚੋਣ ਲੜਨ, ਮੈਂ ਉਥੋ ਹੀ ਚੋਣ ਲੜਾਂਗਾ। ਨਹੀਂ ਤਾ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਤੋ ਲੜ ਕੇ ਦਿਖਾਉਣ। ਅਕਾਲੀ ਅਤੇ ਕਾਂਗਰਸੀ ਦੋਵੇਂ ਮਿਲੇ ਹੋਏ ਹਨ ਅਤੇ ਦੋਵੇਂ ਕੇਵਲ ਆਮ ਆਦਮੀ ਪਾਰਟੀ ਦੇ ਵੱਧ ਰਹੇ ਪ੍ਰਭਾਵ ਤੋ ਚਿੰਤਤ ਹਨ, ਜਿਸ ਕਾਰਨ ਕੇਵਲ ਆਪ ਪ੍ਰਤੀ ਹੀ ਬਿਆਨਬਾਜ਼ੀ ਕਰਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਇਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਸਮਝ ਚੁੱਕੀ ਹੈ, ਜਿਸ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਚ ਤਖਤ ਪਲਟ ਦੇਵੇਗੀ, ਜਿਸ ਨਾਲ ਵੱਡੇ ਵੱਡੇ ਦਰੱਖਤ ਡਿੱਗਣਗੇ ਅਤੇ ਛੋਟੇ ਬੂਟੇ (ਆਮ ਲੋਕ) ਚਮਕਣਗੇ। ਉਹਨਾਂ ਅਕਾਲੀ ਸਰਕਾਰ ਦੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਿਲਾਉਣ ਵਾਲਾ ਕਿਸਾਨ ਪਿਛਲੇ ਕਈ ਸਾਲਾਂ ਤੋ ਖੁਦਕ੍ਰੁਸ਼ੀਆਂ ਵਰਗੇ ਰਸਤੇ ਅਖਤਿਆਰ ਕਰ ਰਿਹਾ ਹੈ, ਪਰ ਸੂਬਾ ਸਰਕਾਰ ਨੇ ਕੁੱਝ ਨਹੀ ਕੀਤਾ, ਦੂਜਾ ਦੇਸ਼ ਦੀ ਰੀੜ ਦੀ ਹੱਡੀ ਵਜੋਂ ਜਾਣੀ ਜਾਂਦੀ ਨੋਜਵਾਨ ਪੀੜੀ ਬੇਰੁਜ਼ਗਾਰੀ ਕਾਰਨ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ, ਪਰ ਅਕਾਲੀਆਂ ਨੇ ਕੁੱਝ ਨਹੀ ਕੀਤਾ। ਇਸ ਤੋ ਇਲਾਵਾ ਰਾਜਨੀਤਿਕ ਦਾ ਧਰਮ ਉਤੇ ਵੀ ਇਸਤੇਮਾਲ ਕੀਤਾ ਜਾ ਰਿਹਾ, ਜਿਸ ਕਾਰਨ ਬਰਗਾੜੀ ਕਾਂਡ ਵਰਗੇ ਮਾਮਲੇ ਉਪਜੇ। ਹਰ ਪਾਸੇ ਮਾਫੀਆ ਦਾ ਬੋਲਬਾਲਾ ਹੈ। ਜਿਸ ਕਾਰਨ ਪੰਜਾਬ ਦੀ ਜਨਤਾ ਪਿਸ ਰਹੀ ਹੈ। ਆਪ ਦੀ ਦਿੱਲੀ ਚ ਬਣੀ ਸਰਕਾਰ ਨੂੰ ਬਦਨਾਮ ਕਰਨ ਲਈ ਫਜੂਲ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਰ ਮੈਂ ਦਸ ਦੇਵਾਂ ਕਿ ਦਿੱਲੀ ਦੇਸ਼ ਦਾ ਉਹ ਸੂਬਾ ਜਿਥੇ ਬਿਜਲੀ ਸਭ ਤੋ ਸਸਤੀ ਹੈ ਅਤੇ ਸਿਹਤ ਸਹੂਲਤਾਂ ਬਿਲਕੁੱਲ ਮੁਫਤ ਦਿੱਤੀਆਂ ਜਾ ਰਹੀਆਂ ਹਨ। ਜਿਨਾਂ ਨੂੰ ਦੇਖ ਕੇ ਬਾਦਲਾਂ ਨੂੰ ਜਾਂਦੇ ਸਮੇਂ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਯਾਦ ਆ ਗਈ। ਉਹਨਾਂ ਕਾਗਰਸ ਪਾਰਟੀ ਤੇ ਵਿਅੰਗ ਕਰਦਿਆਂ ਕਿਹਾ ਕਿ ਕਾਗਰਸ ਪਾਰਟੀ ਦੀ ਹਾਲਤ ਤਾਂ ਹੁਣ 85 ਸਾਲ ਤੇ ਬੁੱਢੇ ਵਰਗੀ ਹੋ ਗਈ ਹੈ, ਜਿਸ ਕਾਰਨ ਜਨਤਾ ਨੇ ਇਹਨਾਂ ਨੂੰ ਵਿਸਾਰ ਦਿੱਤਾ। ਕਿਊਕਿ ਕੇਂਦਰ ਅਤੇ ਪੰਜਾਬ ਵਿੱਚ ਕਈ ਵਾਰ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਕਦੇ ਪੰਜਾਬ ਹਿੱਤ ਚ ਫੈਸਲਾ ਨਹੀ ਲਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵੱਖਰੇ ਮੈਨੀਫੈਸੋਟੋ ਦੇ ਆਧਾਰ ਤੇ ਪੂਰਨ ਵਿਕਾਸ ਕੀਤਾ ਜਾਵੇਗਾ। ਨੋਜਵਾਨਾਂ ਨੂੰ 25 ਲੱਖ ਨੋਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋ ਇਲਾਵਾ ਖੇਤੀ ਸੈਕਟਰ ਅਤੇ ਇੰਡਸਟਰੀ ਨੂੰ ਪੰਜਾਬ ਅੰਦਰ ਪ੍ਰਫੂਲਤ ਕਰਨ ਲਈ ਵਿਸ਼ੇਸ਼ ਰਿਆਤਾਂ ਦਿੱਤੀਆਂ ਜਾਣਗੀਆਂ। ਸਿੱਖਿਆ ਅਤੇ ਸਿਹਤ ਸਹੂਲਤਾਂ ਬਿਲਕੁੱਲ ਮੁਫਤ ਦਿੱਤੀਆਂ ਜਾਣਗੀਆਂ। ਉਹਨਾਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਜਰੂਰ ਦਿਓ, ਤਾਂ ਜੋ ਆਮ ਆਦਮੀ ਦੀ ਗੱਲ ਕਰ ਸਕੀਏ। ਪੰਜਾਬ ਦੀ ਸਿਆਸਤ ਨੂੰ ਸਰਮਾਏਦਾਰੀ ਅਤੇ ਪਰਿਵਾਰਵਾਦ ਚੋ ਕੱਢਣ ਲਈ ਸਾਡਾ ਸਾਥ ਦਿਓ।

Newsletter

Get our products/news earlier than others, let’s get in touch.