Loading...

ਬਠਿੰਡਾ ‘ਚ ਡਾਂਸਰ ਦੀ ਮੌਤ ਮਾਮਲੇ ‘ਚ ਸਾਬਕਾ ਅਕਾਲੀ ਕੌਂਸਲਰ ਦਾ ਬੇਟਾ ਗ੍ਰਿਫਤਾਰ

ਬਠਿੰਡਾ ‘ਚ ਡਾਂਸਰ ਦੀ ਮੌਤ ਮਾਮਲੇ ‘ਚ ਸਾਬਕਾ ਅਕਾਲੀ ਕੌਂਸਲਰ ਦਾ ਬੇਟਾ ਗ੍ਰਿਫਤਾਰ
ਪਿਸਤੌਲ ਤੇ ਬੰਦੂਕ ਬਰਾਮਦ

arest

ਬਠਿੰਡਾ : ਬਠਿੰਡਾ ਦੀ ਮੌੜ ਮੰਡੀ ਦੇ ਆਸ਼ੀਰਵਾਦ ਪੈਲਸ ‘ਚ ਵਿਆਹ ਸਮਾਗਮ ‘ਚ ਗੋਲੀ ਲੱਗਣ ਕਾਰਨ ਡਾਂਸਰ ਦੀ ਮੌਤ ਹੋ ਜਾਣ ਦੇ ਮਾਮਲੇ ‘ਚ ਪੁਲਸ ਨੇ ਸਾਬਕਾ ਅਕਾਲੀ ਕੌਂਸਲਰ ਦੇ ਬੇਟੇ ਸੰਜੇ ਗੋਇਲ ਨੂੰ ਗ੍ਰਿਫਤਾਰ ਕਰ ਲਿਆ ਹੈ । ਉਸ ਕੋਲੋਂ ਇਕ ਪਿਸਤੌਲ ਤੇ ਬੰਦੂਕ ਬਰਾਮਦ ਕੀਤੀ ਗਈ ਹੈ ।
ਪੁਲਸ ਨੇ ਇਸ ਮਾਮਲੇ ਵਿਚ ਮੈਰਿਜ ਪੈਲੇਸ ਮਾਲਕ ਜਗਸੀਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਸ ਮੁਤਾਬਕ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

Newsletter

Get our products/news earlier than others, let’s get in touch.