Loading...

ਦੋ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਬੈਂਕ, ਲੋਕਾਂ ਦੀ ਲੰਮੀਆਂ ਲਾਈਨਾਂ

Report By : Jagtar Singh Dhandial

Report By : Jagtar Singh Dhandial

ਨਵੀਂ ਦਿੱਲੀ : ਨੋਟ ਬੰਦੀ ਦਾ ਅੱਜ 34 ਵਾਂ ਦਿਨ ਹੈ। ਦੋ ਛੁੱਟੀਆਂ ਤੋਂ ਬਾਅਦ ਲੋਕਾਂ ਦੀਆਂ ਸਵੇਰੇ ਹੀ ਬੈਂਕਾਂ ਅੱਗੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 30 ਦਸੰਬਰ ਅਤੇ ਪੰਜਾਹ ਦਿਨ ਦੀ ਡੈੱਡ ਲਾਈਨ ਵਿੱਚ ਹੁਣ ਸਿਰਫ਼ 18 ਦਿਨ ਹੀ ਬਚੇ ਹਨ। ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਅੱਜ ਈਦ ਮਿਲ਼ਦਾ ਓਨ ਨਬੀ ਦੀ ਛੁੱਟੀ ਹੈ।
ਅਜਿਹੇ ਵਿੱਚ ਤਿੰਨ ਦੀ ਛੁੱਟੀ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਉੱਤਰੀ ਭਾਰਤ ਵਿੱਚ ਬੈਂਕ ਅੱਜ ਖੁੱਲ੍ਹੇ ਹਨ। ਚੰਡੀਗੜ੍ਹ ਅਤੇ ਪੰਜਾਬ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਲੋਕ ਸਵੇਰੇ ਤੋਂ ਹੀ ਬੈਂਕ ਅੱਗੇ ਲਾਈਨਾਂ ਵਿੱਚ ਖੜੇ ਹਨ। ਲੋਕ ਸੰਘਣੀ ਧੁੰਦ ਦੇ ਬਾਵਜੂਦ ਬੈਂਕਾਂ ਅੱਗੇ ਲਾਈਨਾਂ ਵਿੱਚ ਲੱਗੇ ਹੋਏ ਹਨ।
ਪਿਛਲੇ ਦੋ ਦਿਨਾਂ ਦੌਰਾਨ ਬੈਂਕ ਬੰਦ ਹੋਣ ਕਾਰਨ ਅਤੇ ਏ.ਟੀ.ਐਮ ਵਿਚ ਪੈਸੇ ਖ਼ਤਮ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Newsletter

Get our products/news earlier than others, let’s get in touch.