Loading...

ਚੌਥੇ ਟੈਸਟ ‘ਚ ਭਾਰਤੀ ਟੀਮ ਨੇ ਬਾਜ਼ੀ ਮਾਰੀ

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਸੀਰੀਜ਼ ਦੇ ਚੌਥੇ ਟੈਸਟ ‘ਚ ਭਾਰਤੀ ਟੀਮ ਨੇ ਬਾਜ਼ੀ ਮਾਰੀ। ਭਾਰਤੀ ਟੀਮ ਨੇ ਚੌਥੇ ਦਿਨ ਇੰਗਲੈਂਡ ਖਿਲਾਫ 231 ਰਨ ਦੀਲੀਡ ਹਾਸਿਲ ਕਰਨ ਤੋਂ ਬਾਅਦ ਇੰਗਲੈਂਡ ਨੂੰ ਦੂਜੀ ਪਾਰੀ ‘ਚ 195 ਰਨ ‘ਤੇ ਆਲ ਆਊਟ ਕਰ ਦਿੱਤਾ।
ਟੀਮ ਇੰਡੀਆ ਨੇ ਮੈਚ ਪਾਰੀ ਅਤੇ 36 ਰਨ ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਭਾਰਤ ਨੇ ਸੀਰੀਜ਼ ‘ਚ 3-0 ਦੀ ਲੀਡ ਹਾਸਿਲ ਕਰ ਲਈ ਹੈ।
ਅਸ਼ਵਿਨ ਨੇ ਮੁੰਬਈ ਟੈਸਟ ਦੀ ਦੋਨੇ ਪਾਰੀਆਂ ‘ਚ ਕੁਲ 12 ਵਿਕਟ ਆਪਣੇ ਨਾਮ ਕੀਤੇ। ਦੂਜੀ ਪਾਰੀ ‘ਚ ਹਾਸਿਲ ਕੀਤੇ 6 ਵਿਕਟਾਂ ਦਾ ਕਾਰਨਾਮਾ ਅਸ਼ਵਿਨ ਦੇਕਰੀਅਰ ਦਾ 24ਵਾਂ 5 ਵਿਕਟ ਹਾਸਿਲ ਕਰਨ ਦਾ ਮੌਕਾ ਹੈ। ਇਸਦੇ ਨਾਲ ਹੀ ਅਸ਼ਵਿਨ ਨੇ ਰਿਕਾਰਡ ਲਿਸਟ ‘ਚ ਕਪਿਲ ਦੇਵ ਨੂੰ ਪਿੱਛੇ ਛਡ ਦਿੱਤਾ ਹੈ।
ਅਸ਼ਵਿਨ ਤੋਂ ਉੱਤੇ ਸਿਰਫ 2 ਗੇਂਦਬਾਜ਼ਾਂ ਦਾ ਨਾਮ ਹੈ। ਕੁੰਬਲੇ ਅਤੇ ਹਰਭਜਨ ਸਿੰਘ ਨੇ ਅਸ਼ਵਿਨ ਤੋਂ ਵਧ ਵਾਰ ਇਹ ਕਮਾਲ ਕੀਤਾ ਹੈ। ਕੁੰਬਲੇ ਨੇ 35 ਵਾਰ 5ਵਿਕਟ ਹੌਲ ਹਾਸਿਲ ਕੀਤਾ ਜਦਕਿ ਭੱਜੀ ਨੇ ਇਹ ਕਾਰਨਾਮਾ 25 ਵਾਰ ਕਰਕੇ ਵਿਖਾਇਆ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਤੇ ਆਪਣੀ ਟੀਮ ਦੀ ਜਿੱਤ ਨੂੰ ਹਾਲ ਦੇ ਸਮੇਂ ਵਿੱਚ ਸਭ ਤੋਂ ‘ਪਿਆਰੀ’ ਜਿੱਤ ਦੱਸਿਆ। ਮੈਚ ਮਗਰੋਂ ਕੋਹਲੀ ਨੇ ਕਿਹਾ ਇਹ ਵਿਸ਼ੇਸ਼ ਅਹਿਸਾਸ ਹੈ। ਕੋਹਲੀ ਮੁਤਾਬਕ ਭਾਰਤ ਦੀ ਪਹਿਲੀ ਪਾਰੀ ‘ਚ ਬਡ਼ਤ ਤੋਂ ਉਹਨਾਂ ਨੂੰ ਪਤਾ ਸੀ ਕਿ ਜਿੱਤ ਲਗਭਗ ਤੈਅ ਹੈ।

Newsletter

Get our products/news earlier than others, let’s get in touch.