Loading...

118 ਸਾਲ ਤੋਂ ਗ੍ਰਿਫਤਾਰ ਦਰੱਖਤ, ‘ਆਈ ਐਮ ਅੰਡਰ ਅਰੈਸਟ’

ਪਾਕਿਸਤਾਨ – ਤੁਸੀਂ ਕਦੇ ਕਿਸੇ ਦਰੱਖਤ ਦੀ ਗ੍ਰਿਫਤਾਰੀ ਬਾਰੇ ਸੁਣਿਆ ਹੈ? ਪਾਕਿਸਤਾਨ ਵਿੱਚ ਇੱਕ ਅਜਿਹਾ ਦਰੱਖਤ ਹੈ, ਜਿਸਨੂੰ 118 ਸਾਲਾਂ ਤੋਂ ਗ੍ਰਿਫਤਾਰ ਕਰਕੇ ਰੱਖਿਆ ਗਿਆ ਹੈ। ਇਸ ਦਰੱਖਤ ਨੂੰ 1898 ਤੋਂ ਜ਼ੰਜੀਰਾਂ ਵਿੱਚ ਜਕੜ ਕੇ ਰੱਖਿਆ ਗਿਆ ਹੈ।
ਇਹ ਦਰੱਖਤ ਪਾਕਿਸਤਾਨ ਦੇ ਲਾਂਡੀ ਕੋਟਲ ਆਰਮੀ ਵਿੱਚ ਲੱਗਾ ਹੈ। ਇਸਦੀ ਗ੍ਰਿਫਤਾਰੀ ਦੇ ਪਿੱਛੇ ਬਹੁਤ ਹੀ ਦਿਲਚਸਪ ਕਹਾਣੀ ਹੈ। ਪਾਕਿਸਤਾਨੀ ਅਖਬਾਰ ਡਾਨ ਦੇ ਅਨੁਸਾਰ ਇੱਕ ਦਿਨ ਬ੍ਰਿਟਿਸ਼ ਅਫਸਰ ਜੇਮਸ ਸਕਵੇਡ ਟਹਿਲ ਰਹੇ ਸਨ। ਜੇਮਸ ਨੇ ਸ਼ਰਾਬ ਪੀ ਰੱਖੀ ਸੀ। ਜਦੋਂ ਜੇਮਸ ਉੱਥੇ ਸਥਿਤ ਇੱਕ ਬੋਹੜ ਦੇ ਦਰੱਖਤ ਦੇ ਕੋਲੋਂ ਲੰਘੇ ਤਾਂ ਉਨ੍ਹਾਂ ਨੂੰ ਲਗਾ ਕਿ ਉਹ ਬੋਹੜ ਦਾ ਦਰੱਖਤ ਉਨ੍ਹਾਂ ਵੱਲ ਆ ਰਿਹਾ ਹੈ। ਬੋਹੜ ਦੇ ਵਿਸ਼ਾਲ ਦਰੱਖਤ ਨੂੰ ਆਪਣੇ ਵੱਲ ਆਉਂਦੇ ਦੇਖ ਜੇਮਸ ਘਬਰਾ ਗਏ। ਉਨ੍ਹਾਂ ਨੇ ਤੁਰੰਤ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਇਸ ਦਰੱਖਤ ਨੂੰ ਗ੍ਰਿਫਤਾਰ ਕਰ ਲਿਆ ਜਾਵੇ।
ਇਸ ਤੋਂ ਬਾਅਦ ਸੈਨਿਕਾਂ ਨੇ ਉਸ ਦਰੱਖਤ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਗ੍ਰਿਫਤਾਰ ਕਰ ਲਿਆ। ਉਦੋਂ ਤੋਂ ਇਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ। ਇਸ ਉੱਤੇ ਭਾਰੀਆਂ-ਭਾਰੀਆਂ ਜ਼ੰਜੀਰਾਂ ਲਮਕੀਆਂ ਹੋਈਆਂ ਹਨ ਅਤੇ ਨਾਲ ਹੀ ‘ਆਈ ਐਮ ਅੰਡਰ ਅਰੈਸਟ’ ਦੀ ਤਖਤੀ ਵੀ ਲਮਕੀ ਹੋਈ ਹੈ। ਅੱਜ ਤੱਕ ਜ਼ੰਜੀਰਾਂ ਇਸਲਈ ਨਹੀਂ ਹਟਾਈਆਂ ਗਈਆਂ ਤਾਂਕਿ ਅੰਗਰੇਜ਼ੀ ਸ਼ਾਸ਼ਨ ਦੀ ਬੇਰਹਿਮੀ ਨੂੰ ਵਿਖਾਇਆ ਜਾ ਸਕੇ। ਹੁਣ ਇਹ ਇੱਕ ਸੈਰ-ਸਪਾਟੇ ਦੀ ਥਾਂ ਹੈ।

Newsletter

Get our products/news earlier than others, let’s get in touch.