Loading...

ਹੁਣ ਸਿੱਧੂ ਤੇ ਪਰਗਟ ਖਿਲਾਫ ਡਟਣਗੇ ਬੈਂਸ ਭਰਾ

simranjeet-bains

ਲੁਧਿਆਣਾ : ਆਮ ਆਦਮੀ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਉਹ ਚੋਣ ਪ੍ਰਚਾਰ ਦੌਰਾਨ ਆਪਣੇ ਪੁਰਾਣੇ ਸਾਥੀ ਪਰਗਟ ਸਿੰਘ ਅਤੇ ਮੈਡਮ ਨਵਜੋਤ ਕੌਰ ਸਿੱਧੂ ਦੇ ਹਲਕਿਆਂ ਵਿਚ ਜਾ ਕੇ ਉਨ੍ਹਾਂ ਦੇ ਖਿਲਾਫ ਚੋਣ ਪ੍ਰਚਾਰ ਕਰਨਗੇ। ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆਪਣੇ ਦੋਹਾਂ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਸਫਲ ਨਹੀਂ ਹੋ ਸਕੇ।
ਆਵਾਜ਼-ਏ-ਪੰਜਾਬ ਫਰੰਟ ਹੇਠ ਪੰਜਾਬ ਨੂੰ ਬਦਲਣ ਦੀ ਗੱਲ ਕਰਨ ਵਾਲੇ ਇਨ੍ਹਾਂ ਆਗੂਆਂ ਦੀ ਮੌਜੂਦਾ ਸਮੇਂ ‘ਚ ਹੋ ਰਹੀ ਬਿਆਨਬਾਜ਼ੀ ਜਨਤਾ ਨੂੰ ਹੈਰਾਨ ਕਰ ਰਹੀ ਹੈ ਪਰ ਸਮਝਣਾ ਜ਼ਰੂਰੀ ਹੈ ਕਿ ‘ਇਹ ਸਿਆਸਤ ਹੈ ਅਤੇ ਸਿਆਸਤ ਵਿਚ ਕੋਈ ਦੋਸਤ ਅਤੇ ਦੁਸ਼ਮਣ ਨਹੀਂ ਹੁੰਦਾ’।

Newsletter

Get our products/news earlier than others, let’s get in touch.