Loading...

ਸ਼੍ਰੋਮਣੀ ਅਕਾਲੀ ਦਲ ਦੀ ਤੀਜੀ ਸੂਚੀ ਜਾਰੀ

sukhbir badal

ਚੰਡੀਗੜ੍ਹ : ਸ੍ਰੋਮਣੀ ਅਕਾਲੀ ਦਲ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤੀਜੀ ਸੂਚੀ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਵਲੋਂ ਤੀਜੀ ਸੂਚੀ ਵਿਚ ਚਾਰ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਇਸ ਸੂਚੀ ਮੁਤਾਬਕ ਮੋਗਾ ਤੋਂ ਬਰਜਿੰਦਰ ਸਿੰਘ, ਸ੍ਰੀ ਹਰਗੋਬਿੰਦਪੁਰ ਤੋਂ ਮਨਜੀਤ ਸਿੰਘ ਮੰਨਾ, ਜੰਡਿਆਲਾ ਗੁਰੂ ਤੋਂ ਦਲਬੀਰ ਸਿੰਘ ਵੇਰਕਾ ਅਤੇ ਬਾਬਾ ਬਕਾਲਾ ਤੋਂ ਮਲਕੀਅਤ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਵਾਰ ਅਕਾਲੀ ਦਲ ਵਲੋਂ ਮੋਗਾ ਸੀਟ ‘ਤੇ ਵੱਡਾ ਫੇਰ ਬਦਲ ਕੀਤਾ ਗਿਆ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਪਰਮਦੀਪ ਸਿੰਘ ਗਿੱਲ ਨੂੰ ਮੋਗਾ ਸੀਟ ਤੋਂ ਉਤਾਰਿਆ ਗਿਆ ਸੀ ਜੋ ਕਿ ਕਾਂਗਰਸ ਦੇ ਜੋਗਿੰਦਰ ਜੈਨ ਤੋਂ ਹਾਰ ਗਏ ਸਨ। ਇਸ ਵਾਰ ਅਕਾਲੀ ਦਲ ਵਲੋਂ ਇਸ ਸੀਟ ‘ਤੇ ਨਵੇਂ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕਰਕੇ ਆਪਣੇ 78 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਇਸ ਤਰ੍ਹਾਂ ਹੁਣ ਤਕ ਅਕਾਲੀ ਦਲ ਆਪਣੇ 82 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਚੁੱਕਾ ਹੈ। ਇਥੇ ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਬਾਦਲ ਕਿਸ ਹਲਕੇ ਤੋਂ ਚੋਣ ਲੜਨਗੇ ਇਹ ਸਸਪੈਂਸ ਅਕਾਲੀ ਦਲ ਵਲੋਂ ਅਜੇ ਤਕ ਬਰਕਰਾਰ ਰੱਖਿਆ ਗਿਆ ਹੈ।

Newsletter

Get our products/news earlier than others, let’s get in touch.