Loading...

ਵਿਆਹ ਸਮਾਗਮ ਦੌਰਾਨ ਡਾਂਸਰ ਦੀ ਮੌਤ

dancer

ਵਿਆਹ ਸਮਾਗਮ ਦੌਰਾਨ ਡਾਂਸਰ ਦੀ ਮੌਤ
ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਤੇ ਅਸਲਾ ਐਕਟ ਦਾ ਮੁਕੱਦਮਾ ਦਰਜ

ਬਠਿੰਡਾ : ਸ਼ਨੀਵਾਰ ਰਾਤ ਮੌੜ ਮੰਡੀ ਦੇ ਇਕ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਇਕ ਗਰਭਵਤੀ ਡਾਂਸਰ ਦੀ ਮੌਤ ਹੋ ਗਈ । ਇਸ ਦੌਰਾਨ ਉਥੇ ਮੌਜੂਦ ਲੋਕ ਖੁਨ ਨਾਲ ਲਥਪਥ ਲਾਸ਼ ਨੂੰ ਘੜੀਸਦੇ ਹੋਏ ਲੈ ਗਏ, ਜਦੋਂ ਲੋਕਾਂ ਵਲੋਂ ਲੜਕੀ ਦੀ ਲਾਸ਼ ਨੂੰ ਘੜੀਸ ਕੇ ਲਿਜਾਇਆ ਜਾ ਰਹੀ ਸੀ ਤਾਂ ਉਸ ਦਾ ਸਿਰ ਬੁਰੀ ਪੌੜੀਆਂ ਨਾਲ ਟਕਰਾਉਂਦਾ ਹੈ ਅਤੇ ਜ਼ਮੀਨ ‘ਤੇ ਖੂਨ ਖਿਲਰ ਜਾਂਦਾ ਹੈ। ਘਟਨਾ ਵਾਲੀ ਥਾਂ ‘ਤੇ ਪਹੁੰਚੇ ਡੀ. ਐੱਸ. ਪੀ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਬਿੱਲਾ ਅਤੇ 4 ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਤੇ ਅਸਲਾ ਐਕਟ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜੋ ਕਿ ਫਰਾਰ ਹਨ । ਮ੍ਰਿਤਕ ਡਾਂਸਰ ਦੇ ਪਤੀ ਰਜਿੰਦਰ ਸਿੰਘ ਵਾਸੀ ਬਠਿੰਡਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਦੋ ਮਹੀਨਿਆਂ ਦੀ ਗਰਭਵਤੀ ਸੀ । ਦੱਸਣਯੋਗ ਹੈ ਕਿ ਪੈਲੇਸਾਂ ਵਿਚ ਹਥਿਆਰ ਲਿਜਾਣ ‘ਤੇ ਸਖਤ ਪਾਬੰਦੀ ਲਗਾਈ ਹੈ । ਪਾਬੰਦੀ ਦੇ ਬਾਵਜੂਦ ਵਿਆਹ ਸਮਾਗਮਾਂ ਵਿਚ ਹਥਿਆਰ ਲਿਜਾਏ ਜਾਂਦੇ ਹਨ ।

Newsletter

Get our products/news earlier than others, let’s get in touch.