Loading...

ਯੂ.ਜੀ.ਸੀ. ਵੱਲੋਂ ਯੂਨੀਵਰਸਿਟੀਆਂ ‘ਚ ਜ਼ੰਕਫੂਡ ਦੀ ਵਿਕਰੀ ਬੰਦ ਕਰਨ ਦੇ ਹੁਕਮ

ugc

ਨਵੀਂਂ ਦਿੱਲੀ: ਯੂ.ਜੀ.ਸੀ. ਨੇ ਸਾਰੇ ਕੇਂਦਰੀ ਯੂਨੀਵਰਸਿਟੀਆਂ ਨੂੰ ਕੈਪਸ ‘ਚ ਜ਼ੰਕਫੂਡ ‘ਤੇ ਰੋਕ ਲਗਾਉਣ ਨੂੰ ਕਿਹਾ ਹੈ। ਯੂ.ਜੀ.ਸੀ. ਦੇ ਸਕੱਤਰ ਜਸਪਾਲ ਸੰਧੂ ਨੇ ਸਾਰੇ ਕੇਂਦਰੀ ਯੂਨੀਵਰਸਿਟੀਆਂ ਨੂੰ ਕੰਪਲੈਕਸ ‘ਚ ਜ਼ੰਕਫੂਡ ਦੀ ਵਿਕਰੀ ਬੰਦ ਕਰਵਾਉਣ ਲਈ ਪੱਤਰ ਭੇਜਿਆ ਹੈ। ਦੇਸਣਯੋਗ ਹੈ ਕਿ ਦੇਸ਼ ਭਰ ‘ਚ ਕੁੱਲ 40 ਕੇਂਦਰੀ ਯੂਨੀਵਰਸਿਟੀਆਂ ਹਨ, ਜਿਨ੍ਹਾਂ ਨਾਲ ਸਾਰੇ ਕਾਲਜ ਜੁੜੇ ਹਨ। ਯੂ.ਜੀ.ਸੀ. ਦੇ ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ‘ਚ ਵਧ ਰਹੀਆ ਖਾਣ-ਪੀਣ ਸੰਬੰਧੀ ਸਿਹਤ ਸਮੱਸਿਆਵਾਂ ਨੂੰ ਰੋਕਣ ਹੈ। ਯੂ.ਜੀ.ਸੀ. ਦੇ ਸਕੱਤਰ ਜਸਪਾਲ ਸੰਧੂ ਨੇ ਪੱਤਰ ‘ਚ ਲਿਖਿਆ ਹੈ ਕਾਲਜ ਕੈਪਸਾਂ ‘ਚ ਜ਼ੰਕਫੂਡ ‘ਤੇ ਰੋਕ ਲਗਾਉਣ ਦੇ ਨਾਲ-ਨਾਲ ਹੈੱਲਥੀ ਭੋਜਨ ਖਾਣ ਲਈ ਨਵੇਂ ਮਿਆਰ ਨਿਰਧਾਰਿਤ ਕੀਤੇ ਜਾ ਸਕੇ। ਪੱਤਰ ‘ਚ ਸਾਰੇ ਕੇਂਦਰੀ ਯੂਨੀਵਰਸਿਟੀਆਂ ਨੂੰ ਜ਼ੰਕਫੂਡ ਦੇ ਨੁਕਸਾਨਾਂ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਨੂੰ ਕਿਹਾ ਹੈ।

Newsletter

Get our products/news earlier than others, let’s get in touch.