Loading...

ਬੰਬੂਕਾਟ 2′ 14 ਜੁਲਾਈ 2017 ਨੂੰ ਹੋਣ ਜਾ ਰਹੀ ਹੈ ਰਿਲੀਜ਼

bambukat1

ਫੈਨਜ਼ ਬੇਸਬਰੀ ਨਾਲ ਕਰ ਰਹੇ ਹਨ ਅਧਿਕਾਰਕ ਐਲਾਨ ਦੀ ਉਡੀਕ

‘ਬੰਬੂਕਾਟ’ ਵਰਗੀ ਸੁਪਰਹਿੱਟ ਫਿਲਮ ਪੰਜਾਬੀ ਫਿਲਮ ਜਗਤ ਨੂੰ ਦੇਣ ਵਾਲੇ ਗਾਇਕ ਤੇ ਅਭਿਨੇਤਾ ਐਮੀ ਵਿਰਕ ਤੇ ਆਪਣੀਆਂ ਗੱਲਾਂ ਨਾਲ ਸਭ ਨੂੰ ਹਸਾਉਣ ਵਾਲੇ ਬੀਨੂੰ ਢਿੱਲੋਂ ਮੁੜ ਵੱਡਾ ਤੋਹਫਾ ਆਪਣੇ ਫੈਨਜ਼ ਨੂੰ ਦੇਣ ਜਾ ਰਹੇ ਹਨ ।
ਬੀਨੂੰ ਢਿੱਲੋਂ ਨੇ ਇਕ ਤਸਵੀਰ ਫੇਸਬੁੱਕ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਐਮੀ ਵਿਰਕ ਨਜ਼ਰ ਆ ਰਹੇ ਹਨ ਤੇ ਤਸਵੀਰ ‘ਚ ਲਿਖਿਆ ਹੈ, ‘ਆਉਣ ਵਾਲੀ 14 ਜੁਲਾਈ 2017 ਨੂੰ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਵੱਡਾ ਤੋਹਫਾ’।
ਫੇਸਬੁੱਕ ‘ਤੇ ਪਈਆਂ ਪੋਸਟਾਂ ਬਿਆਨ ਕਰਦੀਆਂ ਹਨ ਕਿ “ਬੰਬੂਕਾਟ 2” 14 ਜੁਲਾਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ । ਦੋਵਾਂ ਦੇ ਫੈਨਜ਼ ਬੇਸਬਰੀ ਨਾਲ ‘ਬੰਬੂਕਾਟ 2’ ਦੇ ਅਧਿਕਾਰਕ ਐਲਾਨ ਦੀ ਉਡੀਕ ਕਰ ਰਹੇ ਹਨ ।

bambukat

Newsletter

Get our products/news earlier than others, let’s get in touch.