Loading...

ਫੁੱਟਬਾਲ ਖਿਡਾਰੀਆਂ ਸਮੇਤ 81 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕੋਲੰਬੀਆ ‘ਚ ਕ੍ਰੈਸ਼

ਕੋਲੰਬੀਆ

ਕੋਲੰਬੀਆ— ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀਆਂ ਸਮੇਤ 81 ਲੋਕਾਂ ਨੂੰ ਲੈ ਕੇ ਉਡਾਣ ਭਰਨ ਵਾਲਾ ਜਹਾਜ਼ ਕੋਲੰਬੀਆ ਵਿਚ ਕਰੈਸ਼ ਹੋ ਗਿਆ । ਜਹਾਜ਼ ਮੇਡਲਿਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ । ਏਅਰ ਪੋਰਟ ਅਧਿਕਾਰੀਆਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਲੀਵੀਆ ਤੋਂ ਉਡਾਣ ਭਰਨ ਵਾਲਾ ਇਹ ਜਹਾਜ਼ ਰਸਤੇ ਵਿਚ ਹੀ ਕਰੈਸ਼ ਹੋ ਗਿਆ । ਸ਼ੁਰੂਆਤੀ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਸਿਰਫ 6 ਲੋਕ ਹੀ ਬਚੇ ਹਨ । ਹਾਦਸੇ ਦਾ ਕਾਰਨ ਈਂਧਣ ਖਤਮ ਹੋਣਾ ਦੱਸਿਆ ਜਾ ਰਿਹਾ ਹੈ। ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ 10.30 ਵਜੇ ਹੋਇਆ। ਜਹਾਜ਼ ‘ਚ ਫੁੱਟਬਾਲ ਟੀਮ ਦੇ ਖਿਤਾਰੀਆਂ ਤੋਂ ਇਲਾਵਾ ਪੱਤਰਕਾਰ ਵੀ ਸਵਾਰ ਸਨ। ਦਸ ਦਈਏ ਕਿ ਇਹ ਖਿਡਾਰੀ ਚੇਪੇਕੋਨਸੇ ਫੁੱਟਬਾਲ ਟੀਮ ਦੇ ਸਨ। ਇਹ ਟੀਮ ਬੁੱਧਵਾਰ ਨੂੰ ਐਟਲੈਟਿਕੋ ਨੇਸੀਓਨੇਲ ਦੇ ਖਿਲਾਫ ਕੋਪਾ ਸੁਡਾਮੇਰਿਕਾ ਦਾ ਫਾਈਨਲ ਮੈਚ ਖੇਡਣ ਵਾਲੀ ਸੀ।

Newsletter

Get our products/news earlier than others, let’s get in touch.