Loading...

ਨੋਟਬੰਦੀ: ਪਸ਼ੂਆਂ ਦੀ ਕੀਮਤਾਂ 50 ਫ਼ੀਸਦੀ ਘਟੀਆ, ਵਪਾਰ ਚ 80 ਫ਼ੀਸਦੀ ਆਈ ਕਮੀ

bafalow

ਚੰਡੀਗੜ੍ਹ : ਨੋਟਬੰਦੀ ਦਾ ਅਸਰ ਪਸ਼ੂ ਵਪਾਰ ਉੱਤੇ ਵੀ ਪਿਆ ਹੈ ਤੇ ਇਸ ਨਾਲ ਜਿੱਥੇ ਦੁਧਾਰੂ ਪਸ਼ੂਆਂ ਦੀਆਂ ਕੀਮਤਾਂ 50 ਫ਼ੀਸਦੀ ਤੱਕ ਘਟੀਆਂ ਹਨ, ਉੱਥੇ ਹੀ ਪਸ਼ੂਆਂ ਦੇ ਵਪਾਰ ਵਿੱਚ ਵੀ 80 ਫ਼ੀਸਦੀ ਤੱਕ ਕਮੀ ਆਈ ਹੈ। ਇਸ ਕਾਰਨ ਪੰਜਾਬ ਦੀਆਂ ਵੱਡੀਆਂ ਪਸ਼ੂ ਮੰਡੀਆਂ ਜਿਵੇਂ ਖੰਨਾ, ਜਗਰਾਵਾਂ ਤੇ ਸੁਭਾਨਪੁਰ ਵਿੱਚ ਵੀ ਵਪਾਰੀਆਂ ਨੂੰ ਆਪਣੇ ਪਸ਼ੂਆਂ ਲਈ ਗਾਹਕ ਨਹੀਂ ਮਿਲ ਰਹੇ।
ਦੁਧਾਰੂ ਪਸ਼ੂਆਂ ਦਾ ਵਪਾਰ ਕਰਨ ਵਾਲੇ ਮੁਤਾਬਿਕ ਨੋਟਬੰਦੀ ਤੋਂ ਬਾਅਦ ਮੱਝਾਂ ਦੀ ਕੀਮਤ 50 ਫ਼ੀਸਦੀ ਤੱਕ ਘਟ ਗਈ ਹੈ। ਜਦੋਂ ਤਕ ਪੈਸੇ ਦੀ ਕਿੱਲਤ ਦੂਰ ਨਹੀਂ ਹੁੰਦੀ, ਉਦੋਂ ਤਕ ਮੱਝਾਂ ਦੇ ਵਪਾਰ ਦਾ ਕੰਮ ਲੀਹ ’ਤੇ ਚੜ੍ਹਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਪ੍ਰਧਾਨ ਮੰਤਰੀ ਵੱਲੋਂ ਪੁਰਾਣੇ ਨੋਟ ਬੰਦ ਕਰਨ ਦੇ ਐਲਾਨ ਤੋਂ ਬਾਅਦ ਉਹ ਪਸ਼ੂ ਮੰਡੀਆਂ ਵਿੱਚੋਂ ਖਾਲੀ ਹੱਥ ਮੁੜ ਰਹੇ ਹਨ। ਉਹ ਆਮ ਵਾਂਗ ਮੱਝਾਂ ਲੈ ਕੇ ਪਸ਼ੂ ਮੰਡੀਆਂ ਵਿੱਚ ਜਾ ਰਹੇ ਹਨ ਪਰ ਲੋਕਾਂ ਕੋਲ ਪੈਸੇ ਨਾ ਹੋਣ ਕਾਰਨ ਮੱਝਾਂ ਖ਼ਰੀਦਣ ਲਈ ਗਾਹਕ ਨਹੀਂ ਆ ਰਹੇ। ਜਿਹੜੇ ਗਾਹਕ ਆ ਰਹੇ ਹਨ ਉਹ ਬਿਲਕੁਲ ਘੱਟ ਮੁੱਲ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਪਾਰ ਹੁਣ ਆਮ ਨਾਲੋਂ 20 ਫ਼ੀਸਦੀ ਰਹਿ ਗਿਆ ਹੈ।
ਮੱਝਾਂ ਦੇ ਵਪਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਜਿੱਥੇ ਲਾਗਲੇ ਪਿੰਡਾਂ ਤੋਂ ਗਾਹਕ ਨਹੀਂ ਆ ਰਹੇ, ਉਥੇ ਹੀ ਉਨ੍ਹਾਂ ਨੂੰ ਪਸ਼ੂ ਮੰਡੀਆਂ ਵਿੱਚ ਵੀ ਨਿਰਾਸ਼ਾ ਮਿਲ ਰਹੀ ਹੈ। ਉਹ ਆਪਣੇ ਪਸ਼ੂ ਖੰਨਾ, ਜਗਰਾਵਾਂ ਤੇ ਸੁਭਾਨਪੁਰ ਦੀਆਂ ਪਸ਼ੂ ਮੰਡੀਆਂ ਵਿੱਚ ਵੇਚਣ ਲਈ ਲੈ ਕੇ ਜਾਂਦੇ ਹਨ ਪਰ ਵੱਡੀਆਂ ਮੰਡੀਆਂ ਹੋਣ ਦੇ ਬਾਵਜੂਦ ਵੀ ਉੱਥੇ ਪਸ਼ੂ ਨਹੀਂ ਵਿਕ ਰਹੇ ਤੇ ਉਹ ਖਾਲੀ ਪਰਤ ਰਹੇ ਹਨ।

Newsletter

Get our products/news earlier than others, let’s get in touch.