Loading...

ਜਨ-ਧਨ ਖਾਤਿਆਂ ‘ਚ 15-15 ਹਜ਼ਾਰ ਰੁਪਏ ਟ੍ਰਾਂਸਫਰ ਕਰੇਗੀ ਸਰਕਾਰ!

jan-dhan-jojna

ਨਵੀਂ ਦਿੱਲੀ— ਨੋਟਬੰਦੀ ਨਾਲ ਸਰਕਾਰੀ ਖਾਤਿਆਂ ‘ਚ 2.5 ਲੱਖ ਕਰੋੜ ਤੋਂ 5 ਲੱਖ ਕਰੋੜ ਰੁਪਏ ਤੱਕ ਆਉਣ ਦੀ ਸੰਭਾਵਨਾ ਹੈ। ਅਜਿਹੇ ‘ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਫੈਸਲੇ ਨਾਲ ਸਰਕਾਰ ਆਪਣੇ ਖਰਾਬ ਹੋਏ ਅਕਸ ਨੂੰ ਚਮਕਾਉਣ ਲਈ ਆਮ ਲੋਕਾਂ ਦੇ ਖਾਤਿਆਂ ‘ਚ ਤਕਰੀਬਨ 15 ਹਜ਼ਾਰ ਰੁਪਏ ਟ੍ਰਾਂਸਫਰ ਕਰ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਜਨ-ਧਨ ਖਾਤਿਆਂ ‘ਚ ਰੁਪਏ ਟ੍ਰਾਂਸਫਕ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕੁੱਲ 25.4 ਕਰੋੜ ਜਨ-ਧਨ ਖਾਤਿਆਂ ‘ਚ 80 ਫੀਸਦੀ ਖਾਤਾ ਧਾਰਕਾਂ ਨੂੰ ਇਸਦਾ ਫਾਇਦਾ ਮਿਲ ਸਕਦਾ ਹੈ। ਇਸ ਨਾਲ ਸਰਕਾਰ ਦੇ ਸਿਆਸੀ ਹੀ ਨਹੀਂ, ਆਰਥਿਕ ਮਕਸਦ ਵੀ ਪੂਰੇ ਹੋਣਗੇ। ਚੋਣਾਂ ਦੇ ਨਾਲ ਹੀ ਵਿੱਤੀ ਸਮਾਵੇਸ਼ ਪ੍ਰੋਗਰਾਮ ਵੀ ਸਰਕਾਰ ਲਈ ਅਹਿਮ ਹੈ।

Newsletter

Get our products/news earlier than others, let’s get in touch.