Loading...

ਖਾਤਿਆਂ ਅੰਦਰ ਮਾਲ, ਜਨਤਾ ਬੇਹਾਲ

tarantarn

ਤਰਨਤਾਰਨ – ਨੋਟਬੰਦੀ ਤੋਂ ਬਾਅਦ ਦਸੰਬਰ ਦਾ ਪਹਿਲਾ ਹਫਤਾ ਸ਼ੁਰੂ ਹੁੰਦਿਆਂ ਸਾਰ ਹੀ ਬੈਂਕਾਂ ‘ਚੋਂ ਤਨਖਾਹਾਂ ਕੱਢਵਾਉਣੀਆਂ ਸਰਕਾਰੀ ਤੇ ਪ੍ਰਾਈਵੇਟ ਮੁਲਾਜ਼ਮਾਂ ਲਈ ਬਹੁਤ ਮੁਸ਼ਕਿਲ ਹੋ ਗਈਆਂ ਹਨ। 1 ਤੇ 2 ਦਸੰਬਰ ਵਾਲੇ ਦਿਨ ਮੁਲਾਜ਼ਮਾਂ ਵਲੋਂ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦੇ ਬਾਹਰ ਤਨਖਾਹਾਂ ਕੱਢਵਾਉਣ ਲਈ ਪੱਕੇ ਮੋਰਚੇ ਲਾਏ ਗਏ ਹਨ ਅਤੇ ਤਰਨਤਾਰਨ ਜ਼ਿਲੇ ਦੀਆਂ ਸਾਰੀਆਂ ਬੈਂਕਾਂ ਅਤੇ ਏ. ਟੀ. ਐੱਮਜ਼ ਦੇ ਬਾਹਰ ਲੋਕਾਂ ਦੀਆਂ ਪਹਿਲਾਂ ਨਾਲੋਂ ਦੁੱਗਣੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਨੋਟਬੰਦੀ ਤੋਂ ਬਾਅਦ ਦਿਨੋਂ ਦਿਨ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਬੈਂਕਾਂ ਦੇ ਬਾਹਰ ਲਾਈਨਾਂ ਦੀ ਲੰਬਾਈ ‘ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਤਰਨਤਾਰਨ ਦੇ ਸਥਾਨਕ ਸਟੇਟ ਬੈਂਕ ਦੇ ਬਾਹਰ ਲਾਈਨਾਂ ‘ਚ ਖੜ੍ਹੇ ਲੋਕਾਂ ਨੂੰ ਕੰਟਰੋਲ ਕਰਨ ਲਈ ਤਰਨਤਾਰਨ ਸਬ ਡਵੀਜ਼ਨ ਦੇ ਡੀ. ਐੱਸ. ਪੀ. ਵਲੋਂ ਸਣੇ ਪੁਲਸ ਪਾਰਟੀ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਲੋਕਾਂ ਨੂੰ ਸ਼ਾਂਤੀ ਦੇ ਮਾਹੌਲ ‘ਚ ਪਾਰਦਰਸ਼ਤਾ ਨਾਲ ਲਾਈਨਾਂ ‘ਚ ਲੱਗ ਕੇ ਹੀ ਪੈਸੇ ਕੱਢਵਾਉਣ ਦੀ ਅਪੀਲ ਕੀਤੀ ਗਈ। ਡੀ. ਐੱਸ. ਪੀ. ਹਰਪਾਲ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਜਲਦਬਾਜ਼ੀ ਅਤੇ ਘਬਰਾਹਟ ‘ਚ ਨਾ ਆਵੇ ਸਰਕਾਰ ਵਲੋਂ ਲੋਕਾਂ ਦੀਆਂ ਨੋਟਬੰਦੀ ਸੰਬੰਧੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੂਰੇ ਜ਼ੋਰਾਂ ‘ਤੇ ਕੰਮ ਚੱਲ ਰਿਹਾ ਹੈ।

Newsletter

Get our products/news earlier than others, let’s get in touch.