Loading...

ਕਸੂਤੇ ਫਸੇ ਭਗਵੰਤ ਮਾਨ, ਮਿਲ ਸਕਦੀ ਹੈ ਸਜ਼ਾ

bhagwant-maan

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਪਿਛਲੇ ਦਿਨੀਂ ਸੰਸਦ ਦੀ ਫੇਸਬੁੱਕ ‘ਤੇ ਲਾਈਵ ਕਰਕੇ ਕਸੂਤੇ ਫਸ ਗਏ ਹਨ। ਇਸ ਮਾਮਲੇ ਸੰਬੰਧੀ ਲੋਕ ਸਭਾ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਸੰਸਦ ਦੀ ਵੀਡੀਓ ਫੇਸਬੁੱਕ ‘ਤੇ ਲਾਈਵ ਕਰਨ ਦੇ ਮਾਮਲੇ ‘ਚ ਭਗਵੰਤ ਮਾਨ ਨੂੰ ਦੋਸ਼ੀ ਪਾਇਆ ਹੈ। ਕਮੇਟੀ ਵਲੋਂ ਬੁੱਧਵਾਰ ਨੂੰ ਇਸ ਮਾਮਲੇ ਸੰਬੰਧੀ ਆਪਣੀ ਰਿਪੋਰਟ ਸਪੀਕਰ ਨੂੰ ਸੌਂਪੀ ਜਾਵੇਗੀ। ਕਮੇਟੀ ਦਾ ਇਹ ਵੀ ਕਹਿਣਾ ਹੈ ਕਿ ਵੀਡੀਓ ਲਾਈਵ ਕਰਨ ‘ਚ ਦੋਸ਼ੀ ਪਾਏ ਗਏ ਭਗਵੰਤ ਮਾਨ ਨੂੰ ਸੰਕੇਤਕ ਸਜ਼ਾ ਦੇਣ ਦੀ ਸਿਫਾਰਿਸ਼ ਵੀ ਸਪੀਕਰ ਅੱਗੇ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਗਵੰਤ ਮਾਨ ਨੇ ਸੰਸਦ ਦੀ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਕਰਕੇ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਕੀਤਾ ਸੀ, ਜਿਸ ਤੋਂ ਬਾਅਦ ਹਰ ਪਾਸਿਓਂ ਉਨ੍ਹਾਂ ਦੀ ਨਿਖੇਧੀ ਹੋਈ ਸੀ ਅਤੇ ਭਗਵੰਤ ਮਾਨ ਦੇ ਸੰਸਦ ‘ਚ ਦਾਖਲ ਹੋਣ ‘ਤੇ ਵੀ ਰੋਕ ਲਾ ਦਿੱਤੀ ਗਈ। ਹੁਣ ਇਸ ਮਾਮਲੇ ਸੰਬੰਧੀ ਬਣਾਈ ਗਈ ਲੋਕ ਸਭਾ ਕਮੇਟੀ ਨੇ ਉਨ੍ਹਾਂ ਨੂੰ ਇਸ ਮਾਮਲੇ ਦਾ ਦੋਸ਼ੀ ਪਾਇਆ ਹੈ।

Newsletter

Get our products/news earlier than others, let’s get in touch.