Loading...

ਕਮਿਸ਼ਨਾਂ ਦੀ ਖਾਤਰ ਪੈਸੇ ਦੀ ਦੁਰਵਰਤੋਂ

amritsar

ਅੰਮ੍ਰਿਤਸਰ – ਮਹਾਨਗਰ ਵਿਚ ਅਨੇਕਾਂ ਇਲਾਕਿਆਂ ਦੇ ਲੋਕ ਘਰਾਂ ਤੱਕ ਪਹੁੰਚਣ ਵਾਲੇ ਰਸਤਿਆਂ ਦੇ ਨਿਰਮਾਣ ਲਈ ਤਰਸ ਰਹੇ ਹਨ ਪਰ ਕਈ ਥਾਈਂ ਕਮਿਸ਼ਨਾਂ ਦੇ ਲਾਲਚੀ ਸਾਫ ਸੜਕਾਂ ਉਪਰ ਹੀ ਸੜਕ ਬਣਾਈ ਜਾ ਰਹੇ ਹਨ। ਸਾਫ ਫੁੱਟਪਾਥਾਂ ਨੂੰ ਤੋੜ ਕੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਵਿਚ ਅਜਿਹੀਆਂ ਦਰਜਨਾਂ ਸੜਕਾਂ ਗਲੀਆਂ ਹਨ ਜਿਨ੍ਹਾਂ ਉਪਰ ਨਾ ਟੋਏ ਸਨ ਅਤੇ ਨਾ ਹੀ ਸੜਕ ਦੀ ਹਾਲਤ ਖਸਤਾ ਸੀ ਪਰ ਫਿਰ ਵੀ ਲੋਕਾਂ ਦੇ ਟੈਕਸਾਂ ਦੇ ਰੂਪ ਵਿਚ ਸਰਕਾਰ ਨੂੰ ਜਮ੍ਹਾ ਕਰਵਾਏ ਕਰੋੜਾਂ ਨੂੰ ਬੇਫਜ਼ੂਲ ਬੇਕਾਰ ਕੀਤਾ ਜਾ ਰਿਹਾ ਹੈ। ਜਿੱਥੇ ਸੜਕ ਦੀ ਹਾਲਤ ਕਾਫੀ ਖਸਤਾ ਹੈ, ਸੜਕ ਟੁੱਟ ਚੁੱਕੀ ਹੈ ਸੜਕ ‘ਤੇ ਟੋਇਆਂ ਦੀ ਭਰਮਾਰ ਹੈ। ਰਸਤਾ ਕੱਚਾ ਹੈ, ਉਥੇ ਤਾਂ ਸੜਕ ਨਿਰਮਾਣ ਜ਼ਰੂਰੀ ਹੈ ਪਰ ਨੇਤਾਵਾਂ, ਅਧਿਕਾਰੀਆਂ ਤੇ ਠੇਕੇਦਾਰਾਂ ਦੀਆਂ ਜੇਬਾਂ ਗਰਮ ਕਰਨ ਲਈ ਸਹੀ ਸੜਕ ਉਪਰ ਲੁੱਕ ਬੱਜਰੀ ਦੀਆਂ ਲੇਅਰਾਂ ਉਪਰ ਲੇਅਰਾਂ ਵਿਛਾਈਆਂ ਜਾ ਰਹੀਆਂ ਹਨ। ਇਸ ਨਾਲ ਸ਼ਹਿਰਵਾਸੀਆਂ ਦੇ ਘਰ ਤੇ ਦੁਕਾਨਾਂ ਨੀਵੀਂਆਂ ਹੋ ਰਹੀਆਂ ਹਨ ਅਤੇ ਲੋਕਾਂ ਦੀ ਪ੍ਰਾਪਰਟੀ ਦੀਆਂ ਕੀਮਤਾਂ ਡਿੱਗ ਰਹੀਆਂ ਹਨ।

Newsletter

Get our products/news earlier than others, let’s get in touch.