Loading...

ਆਈ.ਐੱਸ.ਆਈ.ਐੱਸ. ਦੇ 24 ਏਜੰਟ ਗ੍ਰਿਫਤਾਰ

isis

ਨਵੀਂ ਦਿੱਲੀ, : ਦੇਸ਼ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਐੱਸ. ਦੇ 24 ਏਜੰਟਾਂ ਅਤੇ ਪਾਕਿਸਤਾਨੀ ਹਾਈ ਕਮਿਸ਼ਨ ‘ਚ ਤੈਨਾਤ ਇੱਕ ਜਾਸੂਸ ਫੜਿਆ ਗਿਆ ਹੈ। ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਦੱਸਿਆ ਕਿ ਸਾਲ 2016 ‘ਚ ਹੁਣ ਤੱਕ ਆਈ. ਐੱਸ. ਆਈ. ਐੱਸ. ਦੇ 24 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਰਾਜਸਥਾਨ ਦੇ 9, ਉਸ ਤੋਂ ਬਾਅਦ ਪੰਜਾਬ ਤੋਂ 4, ਜੰਮੂ ਕਸ਼ਮੀਰ ਅਤੇ ਗੁਜਰਾਤ ‘ਚੋਂ 2-2 ਅਤੇ ਉੱਤਰ ਪ੍ਰਦੇਸ਼ ‘ਚੋਂ 1 ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਹਾਈ ਕਮਿਸ਼ਨ ‘ਚ ਤੈਨਾਤ ਖੁਫੀਆ ਅਧਿਕਾਰੀ ਮਹਿਮੂਦ ਅਖਤਰ ਦਾ ਅਕਤੂਬਰ ‘ਚ ਪਤਾ ਲਗਾਇਆ ਗਿਆ ਸੀ। ਉਹ ਪਾਕਿਸਤਾਨ ਲਈ ਜਾਸੂਸੀ ਕਰਨ ‘ਚ ਸ਼ਾਮਲ ਸੀ।

Newsletter

Get our products/news earlier than others, let’s get in touch.