Loading...

ਅਭਿਨੇਤਾ ਗਿੱਪੀ ਗਰੇਵਾਲ ਦਾ ਗੀਤ ‘ਖੁੱਲਕੇ-ਡੁੱਲਕੇ’ ਰਿਲੀਜ਼

khule dulke

ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਦਾ ਗੀਤ ‘ਖੁੱਲਕੇ-ਡੁੱਲਕੇ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਣਵੀਰ ਸਿੰਘ ਤੇ ਵਾਣੀ ਕਪੂਰ ਦੀ ਅਗਾਮੀ ਫਿਲਮ ‘ਬੇਫਿਕਰੇ’ ਦਾ ਹੈ, ਜਿਸ ‘ਚ ਗਿੱਪੀ ਦੇ ਗੀਤ ‘ਤੇ ਦੋਵੇਂ ਖੁੱਲ੍ਹ ਕੇ ਪਿਆਰ ਕਰ ਰਹੇ ਹਨ । ਗਿੱਪੀ ਗਰੇਵਾਲ ਨਾਲ ਇਸ ਗੀਤ ‘ਚ ਹਰਸ਼ਦੀਪ ਕੌਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ਸੋਸ਼ਲ ਮੀਡੀਆ ਤੇ ਖਾਸ ਕਰਕੇ ਯੂਟਿਊਬ ‘ਤੇ ਗੀਤ ਧਮਾਲਾਂ ਪਾ ਰਿਹਾ ਹੈ। ਗੀਤ ਨੂੰ ਹੁਣ ਤਕ 34 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁਕਾ ਹੈ। ਗੀਤ ਨੂੰ ਸੰਗੀਤ ਵਿਸ਼ਾਲ ਤੇ ਸ਼ੇਖਰ ਨੇ ਦਿੱਤਾ ਹੈ, ਜਿਸ ਦੇ ਬੋਲ ਜੈਯਦੀਪ ਸਾਹਨੀ ਨੇ ਲਿਖੇ ਹਨ ।
ਗਿੱਪੀ ਦਾ ਇਹ ਪਹਿਲਾ ਬਾਲੀਵੁੱਡ ਗੀਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਬਾਲੀਵੁੱਡ ਫਿਲਮਾਂ ‘ਚ ਗੀਤ ਗਾ ਚੁਕੇ ਹਨ । ਅਭਿਨੇਤਾ ਗਿੱਪੀ ਗਰੇਵਾਲ ਖੁਦ ਬਾਲੀਵੁੱਡ ਫਿਲਮ ‘ਸੈਕਿੰਡ ਹੈਂਡ ਹਸਬੈਂਡ’ ‘ਚ ਕੰਮ ਕਰ ਚੁਕੇ ਹਨ।

khuledulke

Newsletter

Get our products/news earlier than others, let’s get in touch.